ਉਤਸ਼ਾਹ, ਉਮੰਗ ਅਤੇ ਖੁਸ਼ੀ ਦਾ ਤਿਉਹਾਰ ਹੈ ਲੋਹੜੀ, ਤਿਆਰੀਆਂ ''ਚ ਲੱਗੇ ਹਨ ਲੋਕ

01/13/2017 5:08:35 PM

ਦੇਹਰਾਦੂਨ— ਲੋਹੜੀ ਭਾਵ ਉਤਸ਼ਾਹ, ਉਮੰਗ ਅਤੇ ਖੁਸ਼ੀ ਦਾ ਤਿਉਹਾਰ। ਇਹ ਤਿਉਹਾਰ ਸਾਮਾਜਿਕ ਸਦਭਾਵਨਾ ਦਾ ਪ੍ਰਤੀਕ ਵੀ ਹੈ। ਅੱਜ ਭਾਵ ਸ਼ੁੱਕਰਵਾਰ ਨੂੰ ਜੋਰਾ-ਸ਼ੋਰਾ ਨਾਲ ਇਹ ਤਿਉਹਾਰ ਮਨਾਇਆ ਜਾਵੇਗਾ। ਪੰਜਾਬੀ ਕਮਿਊਨਿਟੀ ਦੇ ਨਾਲ ਸਾਰੇ ਵਰਗਾਂ ਦੇ ਲੋਕ ਤਿਆਰੀਆਂ ''ਚ ਲੱਗੇ ਹੋਏ ਹਨ। ਲੋਹੜੀ ਮੂਲ ਰੂਪ ਨਾਲ ਪੰਜਾਬ ਦਾ ਤਿਉਹਾਰ ਹੈ ਪਰ ਹੁਣ ਇਹ ਤਿਉਹਾਰ ਦੇਹਰਾਦੂਨ ਦਾ ਵੀ ਮੂਲ ਤਿਉਹਾਰ ਬਣ ਗਿਆ ਹੈ। ਦਰੋਣਨਗਰੀ ''ਚ ਲੋਹੜੀ ਦੀ ਖੁਸ਼ੀ ਦਾ ਅੰਦਾਜ਼ਾ ਇਸ ਤੋਂ ਹੀ ਲੱਗ ਜਾਂਦਾ ਹੈ ਕਿ ਵੱਖ-ਵੱਖ ਸਾਮਾਜਿਕ ਸੰਗਠਨ ਅਤੇ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨਜ਼ ਨੇ ਇਸ ਨੂੰ ਧੂਮਧਾਮ ਨਾਲ ਮਨਾਉਣ ਦੀ ਤਿਆਰੀ ਕੀਤੀ ਹੈ। ਸ਼ਹਿਰ ''ਚ ਮੂੰਗਫਲੀ, ਰੇਵੜੀ ਦੀਆਂ ਦੁਕਾਨਾਂ ਸਜੀਆਂ ਹਨ ਅਤੇ ਦੇਰ ਰਾਤ ਤੱਕ ਲੋਕ ਖਰੀਦਦਾਰੀ ਕਰਦੇ ਰਹੇ। ਅਸਲ ''ਚ ਲੋਹੜੀ ''ਤੇ ਅੱਗ ਦੀ ਪੂਜਾ ਕਰਦੇ ਹਨ। ਅੱਗ ਦੀ ਪਰਿਕਰਮਾ ਕਰ ਕੇ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ ਜਾਂਦੀ ਹੈ। ਪੂਜਾ-ਅਰਚਨਾ ਤੋਂ ਬਾਅਦ ਮੂੰਗਫਲੀ, ਗਚਕ, ਰੇਵੜੀ, ਮੱਕੀ ਦੇ ਦਾਣੇ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਇਸ ਤੋਂ ਬਾਅਦ ਚੱਲਦਾ ਹੈ ਗੀਤ-ਸੰਗੀਤ ਦਾ ਦੌਰ ਅਤੇ ਲੋਕ ਬਹੁਤ ਖੁਸ਼ੀਆਂ ਮਨਾਉਂਦੇ ਹਨ। ਲੋਹੜੀ ਦਾ ਤਿਉਹਾਰ ਦੁੱਲਾ ਭੱਟੀ ਦੀ ਵੀਰ ਗਾਥਾ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਇਸ ਵੀਰ ਨੇ ਇਕ ਗਰੀਬ ਲੜਕੀ ਦੀ ਇੱਜ਼ਤ ਬਚਾ ਕੇ ਉਸ ਨਾਲ ਵਿਆਹ ਕੀਤਾ ਸੀ। ਇਸ ਸਿਲਸਿਲੇ ''ਚ ਵਾਰ ਵੀ ਗਾਈ ਜਾਂਦੀ ਹੈ। ਇਸ ''ਚ ''ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ..., ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ..., ਦੇ ਮਾਈ ਪਾਥੀ ਤੇਰਾ ਪੁੱਤ ਚੜ੍ਹੇਗਾ ਹਾਥੀ..., ਪ੍ਰਮੁੱਖ ਗੀਤ ਹਨ। ਇਨ੍ਹਾਂ ਗੀਤਾਂ ਨੂੰ ਗਾਉਂਦੇ ਹੋਏ ਲੋਕ ਭੰਗੜਾ ਵੀ ਪਾਉਂਦੇ ਹਨ।


Related News