ਰਾਜਨਾਥ ਸਿੰਘ ਨੇ ਫੀਲਡ ਗੰਨ ਕਾਰਖਾਨੇ ਦਾ ਦੌਰਾ ਕਰ ਕੇ ਮਹੱਤਵਪੂਰਨ ਸਵਦੇਸ਼ੀ ਰੱਖਿਆ ਸਮਰੱਥਾਵਾਂ ਦਾ ਲਿਆ ਜਾਇਜ਼ਾ

Sunday, Nov 03, 2024 - 05:45 AM (IST)

ਰਾਜਨਾਥ ਸਿੰਘ ਨੇ ਫੀਲਡ ਗੰਨ ਕਾਰਖਾਨੇ ਦਾ ਦੌਰਾ ਕਰ ਕੇ ਮਹੱਤਵਪੂਰਨ ਸਵਦੇਸ਼ੀ ਰੱਖਿਆ ਸਮਰੱਥਾਵਾਂ ਦਾ ਲਿਆ ਜਾਇਜ਼ਾ

ਜੈਤੋ, (ਪਰਾਸ਼ਰ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਉੱਤਰ ਪ੍ਰਦੇਸ਼ ’ਚ ਕਾਨਪੁਰ ਸਥਿਤ ਐਡਵਾਂਸਡ ਵੈਪਨਸ ਐਂਡ ਇਕੁਪਮੈਂਟ ਇੰਡੀਆ ਲਿਮਟਿਡ ਦੀ ਇਕਾਈ ਫੀਲਡ ਗੰਨ ਕਾਰਖਾਨੇ ਦਾ ਦੌਰਾ ਕੀਤਾ। ਇਹ ਟੈਂਕ ਟੀ-90 ਤੇ ਧਨੁਸ਼ ਗੰਨ ਸਮੇਤ ਵੱਖ-ਵੱਖ ਟੈਂਕਾਂ ਦੇ ਬੈਰਲ ਅਤੇ ਬ੍ਰੀਚ ਅਸੈਂਬਲੀ ਦੇ ਨਿਰਮਾਣ ’ਚ ਮਾਹਰ ਹੈ। 

ਇਸ ਯਾਤਰਾ ਦੇ ਦੌਰਾਨ ਮੰਤਰੀ ਨੇ ਸਵਦੇਸ਼ੀ ਰੱਖਿਆ ਸਮਰੱਥਾਵਾਂ ਦਾ ਜਾਇਜ਼ਾ ਲੈਣ ਲਈ ਕਾਰਖਾਨੇ ਦੀ ਹੀਟ ਟ੍ਰੀਟਮੈਂਟ ਅਤੇ ਨਵੀਂ ਅਸੈਂਬਲੀ ਸ਼ਾਪ ਸਹਿਤ ਮੁੱਖ ਸਹੂਲਤਾਂ ਦਾ ਨਿਰੀਖਣ ਕੀਤਾ।


author

Rakesh

Content Editor

Related News