ਰੱਖਿਆ ਮੰਤਰੀ ਰਾਜਨਾਥ ਨੇ ਸੁਰੱਖਿਆ ਹਾਲਾਤ ''ਤੇ ਕੀਤੀ ਡੂੰਘੀ ਚਰਚਾ

Thursday, Apr 30, 2020 - 09:19 PM (IST)

ਰੱਖਿਆ ਮੰਤਰੀ ਰਾਜਨਾਥ ਨੇ ਸੁਰੱਖਿਆ ਹਾਲਾਤ ''ਤੇ ਕੀਤੀ ਡੂੰਘੀ ਚਰਚਾ

ਨਵੀਂ ਦਿੱਲੀ(ਏਜੰਸੀ) : ਭਾਰਤੀ ਸਰਹੱਦਾਂ ਅਤੇ ਭਾਰਤ ਦੇ ਨੇੜਲੇ ਇਲਾਕਿਆਂ ਦੇ ਮੌਜੂਦਾ ਸੁਰੱਖਿਆ ਹਾਲਾਤ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਥੇ ਵੀਰਵਾਰ ਨੂੰ ਰੱਖਿਆ ਮੁੱਖ ਦਫਤਰ 'ਚ ਇਕ ਚੋਟੀ ਦੀ ਬੈਠਕ 'ਚ ਡੂੰਘੀ ਚਰਚਾ ਕੀਤੀ ਹੈ। ਇਸ ਮੀਟਿੰਗ 'ਚ ਤਿੰਨ ਫੌਜਾਂ ਦੇ ਚੀਫ ਜਨਰਲ ਬਿਪਿਨ ਰਾਵਤ ਤੋਂ ਇਲਾਵਾ ਪ੍ਰਮੁੱਖ ਜਰਨਲ ਮੁਕੁੰਦ ਨਰਵਾਣੇ, ਹਵਾਈ ਫੌਜ ਪ੍ਰਮੁੱਖ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰਿਆ ਅਤੇ ਨੇਵੀ ਪ੍ਰਮੁੱਖ ਐਡਮਿਰਲ ਕਮਰਬੀਰ ਸਿੰਘ ਤੋਂ ਇਲਾਵਾ ਰੱਖਿਆ ਸਕੱਤਰ ਡਾ. ਅਜੈ ਕੁਮਾਰ, ਰੱਖਿਆ ਉਤਪਾਦਨ ਸਕੱਤਰ ਰਾਜ ਕੁਮਾਰ, ਰੱਖਿਆ ਵਿੱਤ ਸਕੱਤਰ ਗਾਰਗੀ ਕੌਲ, ਰੱਖਾ ਖੋਜ ਸਗੰਠਨ ਦੇ ਪ੍ਰਮੁੱਖ ਅਤੇ ਸਕੱਤਰ ਡਾ. ਜੀ ਸਤੀਸ਼ਨ ਰੈੱਡੀ ਤੋਂ ਇਲਾਵਾ ਰੱਖਿਆ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਰੱਖਿਆ ਮੰਤਰਾਲਾ ਨੇ ਇਸ ਮੀਟਿੰਗ ਦਾ ਵੇਰਵਾ ਨਹੀਂ ਜਾਰੀ ਕੀਤਾ ਹੈ ਪਰ ਸਮਝਿਆ ਜਾਂਦਾ ਹੈ ਕਿ ਬੈਠਕ 'ਚ ਦੇਸ਼ ਦੇ ਤਾਜ਼ਾ ਸੁਰੱਖਿਆ ਹਾਲਾਤ 'ਤੇ ਡੂੰਘੀ ਚਰਚਾ ਕੀਤੀ ਗਈ। ਜੰਮੂ-ਕਮਸ਼ੀਰ 'ਚ ਕੰਟਰੋਲ ਰੇਖਾ 'ਤੇ ਪਾਕਿਤਸਾਨ ਦੁਆਰਾ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀਆਂ ਵਧੀਆਂ ਘਟਨਾਵਾਂ ਅਤੇ ਚੀਨ ਨਾਲ ਲੱਗਦੇ ਇਲਾਕਿਆਂ 'ਚ ਤਾਜ਼ਾ ਸੁਰੱਖਿਆ ਹਾਲਾਤ 'ਤੇ ਚਰਚਾ ਕੀਤੀ ਗਈ। ਮੀਟਿੰਗ 'ਚ ਦੇਸ਼ ਦੀ ਸੁਰੱਖਿਆ ਤਿਆਰੀ 'ਤੇ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਕਾਰਣ ਪੈਣ ਵਾਲੇ ਅਸਰ 'ਤੇ ਵੀ ਚਰਚਾ ਕੀਤੀ ਗਈ।


author

Karan Kumar

Content Editor

Related News