ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਹੁਣ ਗ੍ਰਹਿ ਮੰਤਰਾਲਾ ਦੀ ਕਰਨ ਮਦਦ : ਚਿਦਾਂਬਰਮ
Sunday, Jul 15, 2018 - 01:24 AM (IST)

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਉਸ ਬਿਆਨ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਕੀਤੀ ਹੈ, ਜਿਸ 'ਚ ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਹ ਗੱਲ ਸਪੱਸ਼ਟ ਕਰਨ ਲਈ ਕਿਹਾ ਸੀ ਕਿ ਕੀ ਉਹ ਮੰਨਦੇ ਹਨ ਕਿ ਕਾਂਗਰਸ ਇਕ ਮੁਸਲਿਮ ਪਾਰਟੀ ਹੈ।
ਚਿਦਾਂਬਰਮ ਨੇ ਸ਼ਨੀਵਾਰ ਕਿਹਾ ਕਿ ਪਾਕਿਸਤਾਨ ਨੂੰ ਸਬਕ ਸਿਖਾਉਣ, ਅੱਤਵਾਦ 'ਤੇ ਸ਼ਿਕੰਜਾ ਕੱਸਣ, ਘੁਸਪੈਠ ਰੋਕਣ ਤੇ ਰਾਫੇਲ ਲੜਾਕੂ ਹਵਾਈ ਜਹਾਜ਼ਾਂ ਦੀ ਖਰੀਦ ਪਿਛੋਂ ਸੀਤਾਰਮਨ ਹੁਣ ਆਰਾਮ ਨਾਲ ਸਮੁੱਚੀ ਦੁਨੀਆ ਦੀਆਂ ਸਿਆਸੀ ਪਾਰਟੀਆਂ ਤੇ ਲੋਕਾਂ ਦੇ ਧਾਰਮਿਕ ਸਬੰਧਾਂ ਦੀਆਂ ਜੜ੍ਹਾਂ ਲੱਭ ਸਕਦੀ ਹੈ। ਰੱਖਿਆ ਮੰਤਰੀ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਆਉਂਦੀਆਂ ਚੋਣਾਂ ਦੌਰਾਨ ਦੰਗੇ ਭੜਕਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸੀਤਾਰਮਨ ਨੂੰ ਇਹ ਗੁਪਤ ਸੂਚਨਾ ਗ੍ਰਹਿ ਮੰਤਰਾਲਾ ਨਾਲ ਸਾਂਝੀ ਕਰਨੀ ਚਾਹੀਦੀ ਹੈ।