‘ਭਾਰਤ-ਸੰਯੁਕਤ ਅਰਬ ਅਮੀਰਾਤ ’ਚ ਹੋਰ ਮਜ਼ਬੂਤ ਹੋਵੇਗਾ ਰੱਖਿਆ ਸਹਿਯੋਗ’

12/12/2020 10:27:49 AM

ਦੁਬਈ, (ਭਾਸ਼ਾ)-ਭਾਰਤ ਤੇ ਸੰਯੁਕਤ ਅਰਬ ਅਮੀਰਾਤ ਨੇ ਦੋ-ਪੱਖੀ ਰੱਖਿਆ ਸਹਿਯੋਗ ਹੋਰ ਮਜਬੂਤ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ। ਫੌਜ ਪ੍ਰਮੁੱਖ ਜਨਰਲ ਐੱਮ. ਐੱਮ. ਨਰਵਣੇ ਨੇ ਸੰਯੁਕਤ ਅਰਬ ਅਮੀਰਾਤ ਦੇ ਲੈਂਡਫੋਰਸਿਜ ਐਂਡ ਸਟਾਫ਼ ਦੇ ਕਮਾਂਡਰ ਮੇਜਰ ਜਨਰਲ ਸਾਲੇਹ ਮੁਹੰਮਦ ਸਾਲੇਹ ਅਲ ਅਮੀਰੀ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਹਿੱਤਾਂ ਤੇ ਰੱਖਿਆ ਸਹਿਯੋਗ ਦੇ ਮੁੱਖ ਮੁੱਦਿਆਂ ’ਤੇ ਚਰਚਾ ਕੀਤੀ। ਭਾਰਤੀ ਫ਼ੌਜ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਜਨਰਲ ਨਰਵਣੇ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਦੀ 6 ਦਿਨਾਂ ਯਾਤਰਾ ’ਤੇ ਹਨ। ਰਣਨੀਤਕ ਤੌਰ ’ਤੇ ਮਹੱਤਵਪੂਰਨ ਦੋ ਖਾੜੀ ਦੇਸ਼ਾਂ ਦੀ ਇਹ ਕਿਸੇ ਵੀ ਭਾਰਤੀ ਫ਼ੌਜ ਪ੍ਰਮੁੱਖ ਦੀ ਪਹਿਲੀ ਯਾਤਰਾ ਹੈ। ਭਾਰਤੀ ਫ਼ੌਜ ਮੁਤਾਬਕ ਜਨਰਲ ਨਵਰਣੇ ਨੂੰ ਸੰਯੁਕਤ ਅਰਬ ਅਮੀਰਾਤ ਦੇ ਲੈਂਡ ਫੋਰਸਿਜ਼ ਦੇ ਹੈੱਡਕੁਆਰਟਰ ’ਚ ’ਗਾਰਡ ਆਫ ਆਨਰ’ ਦਿੱਤਾ ਗਿਆ ਅਤੇ ਉਨ੍ਹਾਂ ਨੇ ਮਾਰਟੀਅਰਸ ਪੁਆਇੰਟ ’ਤੇ ਪੁਸ਼ਪਚੱਕਰ ਭੇਟ ਕੀਤਾ।

ਭਾਰਤੀ ਫ਼ੌਜ ਦੇ ਐਡੀਸ਼ਨਲ ਜਨਤਕ ਸੂਚਨਾ ਜਨਰਲ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਇਕ ਟਵੀਟ ’ਚ ਦੱਸਿਆ ਕਿ ਫੌਜ ਪ੍ਰਮੁੱਖ ਲੈਂਡ ਫੋਰਸਿਜ਼ ਐਂਡ ਸਟਾਫ ਦੇ ਕਮਾਂਡਰ ਮੇਜਰ ਜਨਰਲ ਸਾਲੇਹ ਮੁਹੰਮਦ ਅਲ ਅਮੀਰੀ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਹਿੱਤਾਂ ਅਤੇ ਸੁਰੱਖਿਆ ਸਹਿਯੋਗ ਦੇ ਮੁੱਦਿਆਂ ’ਤੇ ਚਰਚਾ ਕੀਤੀ। ਬਿਆਨ ’ਚ ਦੱਸਿਆ ਗਿਆਕਿ ਜਨਰਲ ਨਰਵਣੇ ਨੇ ਲੈਂਡ ਫੋਰਸਿਜ਼ ਇੰਸਟੀਚਿਊਟ, ਇਨਫੈਂਟਰੀ ਸਕੂਲ ਐਂਡ ਆਰਮਰ ਸਕੂਲ ਦਾ ਵੀ ਵੀਰਵਾਰ ਨੂੰ ਦੌਰਾ ਕੀਤਾ।


Lalita Mam

Content Editor

Related News