ਰੱਖਿਆ ਮੰਤਰੀ ਅੱਜ CDS ਨਾਲ ਕਰਨਗੇ ਮੀਟਿੰਗ, ਤਿੰਨੋਂ ਫ਼ੌਜ ਮੁਖੀ ਵੀ ਰਹਿਣਗੇ ਮੌਜੂਦ
Saturday, May 10, 2025 - 12:42 AM (IST)

ਨੈਸ਼ਨਲ ਡੈਸਕ : ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਵਿਚਕਾਰ ਪਾਕਿਸਤਾਨ ਨੇ 9 ਮਈ ਦੀ ਰਾਤ ਨੂੰ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਦੇ ਸਰਹੱਦੀ ਇਲਾਕਿਆਂ ਵਿੱਚ ਡਰੋਨ ਹਮਲੇ ਅਤੇ ਗੋਲੀਬਾਰੀ ਕੀਤੀ। ਜੰਮੂ-ਸ਼੍ਰੀਨਗਰ, ਪਠਾਨਕੋਟ, ਫਿਰੋਜ਼ਪੁਰ ਵਿੱਚ ਬਲੈਕਆਊਟ ਹੈ ਅਤੇ ਸਾਇਰਨ ਲਗਾਤਾਰ ਵੱਜ ਰਹੇ ਸਨ। ਭਾਰਤੀ ਫੌਜ ਨੇ ਫਿਰੋਜ਼ਪੁਰ ਵਿੱਚ ਕੁਝ ਪਾਕਿਸਤਾਨੀ ਡਰੋਨ ਡੇਗ ਦਿੱਤੇ ਹਨ।
ਇਹ ਵੀ ਪੜ੍ਹੋ : PM ਮੋਦੀ ਦੀ ਹਾਈ ਲੈਵਲ ਮੀਟਿੰਗ ਖਤਮ, ਤਿੰਨਾਂ ਫੌਜ ਮੁਖੀਆਂ ਨਾਲ ਦੋ ਘੰਟੇ ਬਣਾਈ ਰਣਨੀਤੀ
ਇਸ ਸਭ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਨੀਵਾਰ ਨੂੰ ਸੀਡੀਐੱਸ ਅਤੇ ਤਿੰਨਾਂ ਫੌਜ ਮੁਖੀਆਂ ਨਾਲ ਮੀਟਿੰਗ ਕਰਨਗੇ। ਇਸ ਦੌਰਾਨ ਭਾਰਤ-ਪਾਕਿਸਤਾਨ ਦਰਮਿਆਨ ਬਣੇ ਜੰਗ ਦੇ ਹਾਲਾਤ ਬਾਰੇ ਵਿਸ਼ੇਸ਼ ਚਰਚਾ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8