1965 ਅਤੇ 1971 ਦੀਆਂ ਗਲਤੀਆਂ ਨੂੰ ਨਾ ਦੋਹਰਾਏ ਪਾਕਿਸਤਾਨ : ਰਾਜਨਾਥ

09/22/2019 6:20:24 PM

ਪਟਨਾ (ਭਾਸ਼ਾ)— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ। ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ 1965 ਅਤੇ 1971 ਦੀਆਂ ਗਲਤੀਆਂ ਨੂੰ ਨਾ ਦੋਹਰਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਪੀ. ਓ. ਕੇ. ਗਏ ਅਤੇ ਕਿਹਾ ਕਿ ਉਨ੍ਹਾਂ ਦੇ ਲੋਕ ਭਾਰਤ-ਪਾਕਿਸਤਾਨ ਦੇ ਬਾਰਡਰ 'ਤੇ ਨਾ ਜਾਣ। ਮੈਂ ਕਹਿੰਦਾ ਹਾਂ ਕਿ ਇਹ ਚੰਗਾ ਹੈ ਕਿ ਉਹ ਬਾਰਡਰ 'ਤੇ ਨਾ ਆਉਣ ਕਿਉਂਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਪਾਕਿਸਤਾਨ ਵਾਪਸ ਨਹੀਂ ਜਾ ਸਕਣਗੇ। ਉਨ੍ਹਾਂ ਨੂੰ 1965 ਅਤੇ 1971 ਦੀਆਂ ਗਲਤੀਆਂ ਨੂੰ ਨਹੀਂ ਦੋਹਰਾਉਣਾ ਚਾਹੀਦਾ। ਰਾਜਨਾਥ ਪਟਨਾ 'ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੇ ਇਹ ਗੱਲ ਆਖੀ।

PunjabKesari
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਪੀ. ਓ. ਕੇ. ਵਿਚ ਰੈਲੀ ਦੌਰਾਨ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਨੇ ਕਿਹਾ ਸੀ ਕਿ ਕੁਝ ਲੋਕ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਜਾਣਾ ਚਾਹੁੰਦੇ ਹਨ ਪਰ ਉਹ ਅਜਿਹਾ ਨਾ ਕਰਨ। ਉਨ੍ਹਾਂ ਨੂੰ ਅਜਿਹਾ ਕਦੋਂ ਕਰਨਾ ਹੈ, ਇਹ ਮੈਂ ਉਨ੍ਹਾਂ ਨੂੰ ਦੱਸਾਂਗਾ। ਇਮਰਾਨ ਦੇ ਇਸ ਬਿਆਨ ਤੋਂ ਬਾਅਦ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਪੀ. ਐੱਮ. ਪੀ. ਓ. ਕੇ. ਦੇ ਲੋਕਾਂ ਨੂੰ ਢਾਲ ਨਾ ਬਣਾਉ। ਜੇਕਰ ਕਿਸੇ ਨੇ ਐੱਲ. ਓ. ਸੀ. 'ਤੇ ਆਉਣ ਜਾਂ ਉਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਜਾਨ ਦੀ ਜ਼ਿੰਮੇਵਾਰੀ ਪਾਕਿਸਤਾਨੀ ਪੀ. ਐੱਮ. ਦੀ ਹੀ ਹੋਵੇਗੀ। 
ਧਾਰਾ-370 'ਤੇ ਵੀ ਬੋਲੇ ਰਾਜਨਾਥ—
ਰਾਜਨਾਥ ਨੇ ਧਾਰਾ-370 ਦੇ ਮੁੱਦੇ 'ਤੇ ਰਾਜਨੀਤੀ ਕਰਨ ਵਾਲਿਆਂ ਨੂੰ ਕਰਾਰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਰਾ-370 ਕੈਂਸਰ ਵਾਂਗ ਸੀ, ਜਿਸ ਨੇ ਕਸ਼ਮੀਰ ਦਾ ਖੂਨ ਵਹਾਇਆ। ਉਨ੍ਹਾਂ ਕਿਹਾ ਕਿ ਧਾਰਾ-370 ਨੂੰ ਹਟਾਉਣ ਦੇ ਸੁਪਨੇ ਨੂੰ ਪੀ. ਐੱਮ. ਮੋਦੀ ਨੇ ਸੱਚ ਕਰ ਦਿਖਾਇਆ। ਜੰਮੂ-ਕਸ਼ਮੀਰ ਦੇ ਤਿੰਨ ਚੌਥਾਈ ਤੋਂ ਵਧੇਰੇ ਲੋਕ ਇਸ ਧਾਰਾ ਨੂੰ ਖਤਮ ਕੀਤੇ ਜਾਣ ਦੇ ਪੱਖ 'ਚ ਸਨ। ਧਾਰਾ-370 ਅਤੇ 35ਏ ਹੀ ਉਹ ਕਾਰਨ ਸਨ, ਜਿਸ ਦੀ ਵਜ੍ਹਾ ਕਰ ਕੇ ਕਸ਼ਮੀਰ 'ਚ ਅੱਤਵਾਦ ਨੇ ਜਨਮ ਲਿਆ ਸੀ। ਹੁਣ ਦੇਖਦੇ ਹਾਂ ਕਿ ਪਾਕਿਸਤਾਨ ਵਿਚ ਕਿੰਨੀ ਹਿੰਮਤ ਹੈ। ਉਹ ਕਿੰਨੇ ਅੱਤਵਾਦੀ ਪੈਦਾ ਕਰ ਸਕਦਾ ਹੈ।


Tanu

Content Editor

Related News