ਦੀਪੇਂਦਰ ਹੁੱਡਾ ਦਾ ਵਾਅਦਾ, ਕਾਂਗਰਸ ਸਰਕਾਰ ਆਈ ਤਾਂ ਗਰੀਬਾਂ ਨੂੰ ਦੇਵਾਂਗੇ 100-100 ਗਜ਼ ਦੇ ਪਲਾਂਟ

Monday, May 22, 2023 - 12:32 PM (IST)

ਦੀਪੇਂਦਰ ਹੁੱਡਾ ਦਾ ਵਾਅਦਾ, ਕਾਂਗਰਸ ਸਰਕਾਰ ਆਈ ਤਾਂ ਗਰੀਬਾਂ ਨੂੰ ਦੇਵਾਂਗੇ 100-100 ਗਜ਼ ਦੇ ਪਲਾਂਟ

ਹਿਸਾਰ- ਕਰਨਾਟਕ 'ਚ ਜਿੱਤ ਤੋਂ ਉਤਸ਼ਾਹੀ ਕਾਂਗਰਸ ਪਾਰਟੀ ਦੀਆਂ ਨਜ਼ਰਾਂ ਹੁਣ ਹੋਰ ਸੂਬਿਆਂ 'ਚ ਜਿੱਤ 'ਤੇ ਹੈ। ਕਾਂਗਰਸ ਕਰਨਾਟਕ ਵਾਂਗ ਹਰਿਆਣਾ 'ਚ ਵੀ ਗਰੰਟੀਆਂ ਦਾ ਫਾਰਮੂਲਾ ਅਪਣਾਏਗੀ। ਦਰਅਸਲ ਕਾਂਗਰਸ ਨੇਤਾ ਦੀਪੇਂਦਰ ਹੁੱਡਾ ਨੇ ਕਿਹਾ ਕਿ ਜੇਕਰ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਵਾਪਸੀ ਕਰੇਗੀ ਤਾਂ ਗਰੀਬਾਂ ਨੂੰ 100-100 ਗਜ਼ ਦੇ ਪਲਾਂਟ ਮੁਫ਼ਤ ਵਿਚ ਦਿੱਤੇ ਜਾਣਗੇ। ਹੁੱਡਾ ਨੇ ਹਰਿਆਣਾ ਵਾਸੀਆਂ ਨਾਲ ਵਾਅਦਿਆਂ ਦੀ ਝੜੀ ਲਾ ਦਿੱਤੀ। 

ਹੁੱਡਾ ਨੇ ਟਵੀਟ ਕਰ ਕੇ ਕਿਹਾ ਕਿ ਹਰਿਆਣਾ ਵਾਸੀਆਂ ਨਾਲ ਸਾਡਾ ਵਾਅਦਾ ਹੈ। 2024 'ਚ  ਕਾਂਗਰਸ ਦੀ ਸਰਕਾਰ ਬਣਨ 'ਤੇ 500 ਰੁਪਏ ਵਿਚ ਰਸੋਈ ਗੈਸ। 300 ਯੂਨਿਟ ਮੁਫ਼ਤ ਬਿਜਲੀ। 2,00,000 ਖਾਲੀ ਪਏ ਸਰਕਾਰੀ ਅਹੁਦਿਆਂ 'ਤੇ ਪੱਕੀ ਨੌਕਰੀ। ਬੁਢਾਪਾ ਪੈਨਸ਼ਨ 6000 ਹਰ ਮਹੀਨੇ। ਪੁਰਾਣੀ ਪੈਨਸ਼ਨ ਯੋਜਨਾ ਬਹਾਲ ਹੋਵੇਗੀ। ਗਰੀਬ ਪਰਿਵਾਰਾਂ ਨੂੰ 100-100 ਗਜ਼ ਦੇ ਮੁਫ਼ਤ ਪਲਾਂਟ ਦਿੱਤੇ ਜਾਣਗੇ।

 

ਜ਼ਿਕਰਯੋਗ ਹੈ ਕਿ ਹਰਿਆਣਾ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਇਲਾਵਾ 2024 ਦੀਆਂ ਲੋਕ ਸਭਾ ਚੋਣਾਂ ਵੀ ਹੋਣਗੀਆਂ। ਇਸ ਤੋਂ ਪਹਿਲਾਂ ਹਰ ਪਾਰਟੀ ਹਰਿਆਣਾ 'ਚ ਆਪਣੇ ਪੈਰ ਮਜ਼ਬੂਤ ​​ਕਰਨ 'ਚ ਲੱਗੀ ਹੋਈ ਹੈ। ਕਰਨਾਟਕ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਤੋਂ ਕਾਂਗਰਸ ਕਾਫੀ ਖੁਸ਼ ਹੈ। ਕਾਂਗਰਸ ਅਗਲੇ ਸਾਲ ਹਰਿਆਣਾ ਵਿਚ ਇਸ ਜਿੱਤ ਦਾ ਸਵਾਦ ਚੱਖਣਾ ਚਾਹੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਧਿਆਨ 'ਚ ਰੱਖਦੇ ਹੋਏ ਦੀਪੇਂਦਰ ਹੁੱਡਾ ਨੇ ਅਜਿਹੇ ਵੱਡੇ ਵਾਅਦੇ ਕੀਤੇ ਹਨ।


author

Tanu

Content Editor

Related News