ਲਾਲ ਕਿਲ੍ਹਾ ਹਿੰਸਾ : ਦੀਪ ਸਿੱਧੂ ਨੂੰ 7 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ

Tuesday, Feb 09, 2021 - 08:27 PM (IST)

ਨੈਸ਼ਨਲ ਡੈਸਕ- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਗਣਤੰਤਰ ਦਿਵਸ ਦੇ ਦਿਨ ਟ੍ਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਦੇ ਮੁਖ ਦੋਸ਼ੀ ਦੀਪ ਸਿੱਧੂ ਨੂੰ ਗਿ੍ਰਫਤਾਰ ਤੋਂ ਬਾਅਦ ਤੀਸ ਹਜ਼ਾਰੀ ਕੋਰਟ ’ਚ ਪੇਸ਼ ਕੀਤਾ ਗਿਆ। ਜਿੱਥੇ ਪੁਲਸ ਵਲੋਂ 10 ਦਿਨ ਦੀ ਰਿਮਾਂਡ ਮੰਗੀ ਗਈ, ਹਾਲਾਂਕਿ ਕੋਰਟ ਨੇ ਦੀਪ ਸਿੱਧੂ ਨੂੰ 7 ਦਿਨ ਦੀ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੇਸ਼ੀ ਨੂੰ ਲੈ ਕੇ ਤੀਸ ਹਜ਼ਾਰੀ ਕੋਰਟ ’ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਡਿਪਟੀ ਕਮਿਸ਼ਨਰ ਪੁਲਸ (ਸਪੈਸ਼ਲ ਸੈੱਲ) ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਦੱਖਣੀ ਪੱਛਮੀ ਰੇਂਜ ਦੀ ਟੀਮ ਨੇ 26 ਜਨਵਰੀ ਤੋਂ ਬਾਅਦ ਫਰਾਰ ਸਿੱਧੂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਦੀਪ ਨੂੰ ਕਰਨਾਲ ਤੋਂ ਗਿ੍ਰਫਤਾਰ ਕੀਤਾ ਹੈ। ਸਿੱਧੂ ਕਰਨਾਲ ਤੋਂ ਬਿਹਾਰ ਦੇ ਦੌੜਨ ਦੀ ਫਿਰਾਕ ਵਿਚ ਸੀ। ਦੱਸ ਦੇਈਏ ਕਿ ਪੁਲਸ ਨੇ ਸਿੱਧੂ ਦੀ ਗਿ੍ਰਫਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ।

ਇਹ ਖ਼ਬਰ ਪੜ੍ਹੋ-  ਹਾਰ ਲਈ ਕੋਈ ਬਹਾਨਾ ਨਹੀਂ, ਅਗਲੇ ਮੈਚ ’ਚ ਦੇਵਾਂਗੇ ਸਖਤ ਟੱਕਰ : ਵਿਰਾਟ

PunjabKesari

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News