ਦੀਪ ਸਿੱਧੂ ਦੀ ਗ੍ਰਿਫਤਾਰੀ ਸਹੀ, ਪ੍ਰਧਾਨ ਮੰਤਰੀ ਦਾ ਭਾਸ਼ਣ ਗਲਤ : ਰਾਕੇਸ਼ ਟਿਕੈਤ
Tuesday, Feb 09, 2021 - 09:25 PM (IST)
ਪਿਹੋਵਾ (ਪੁਰੀ)- ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲੇ ਦੇ ਪਿੰਡ ਗੁਮਥਲਾਗੜੂ ਵਿਚ ਮੰਗਲਵਾਰ ਕਿਸਾਨ ਮਹਾਪੰਚਾਇਤ ਹੋਈ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਉਥੇ ਪੁੱਜੇ ਰਾਕੇਸ਼ ਟਿਕੈਤ ਨੇ ਕਿਹਾ ਕਿ ਚਾਹੇ ਕੁਝ ਵੀ ਹੋ ਜਾਵੇ ਇਹ ਕਾਨੂੰਨ ਰੱਦ ਕਰਵਾ ਕੇ ਹੀ ਛੱਡਾਂਗੇ। ਲਾਲ ਕਿਲ੍ਹੇ 'ਤੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਦੇ ਦੋਸ਼ੀ ਦੀਪ ਸਿੱਧੂ ਦੀ ਗ੍ਰਿਫਤਾਰੀ 'ਤੇ ਟਿਕੈਤ ਨੇ ਕਿਹਾ ਕਿ ਸਿੱਧੂ ਦੀ ਗ੍ਰਿਫਤਾਰੀ ਸਹੀ ਹੈ ਪਰ ਪ੍ਰਧਾਨ ਮੰਤਰੀ ਦਾ ਭਾਸ਼ਣ ਗਲਤ ਸੀ। ਪ੍ਰਧਾਨ ਮੰਤਰੀ ਮੋਦੀ ਦੇ ਅੰਦੋਲਨਜੀਵੀ ਵਾਲੇ ਬਿਆਨ 'ਤੇ ਟਿਕੈਤ ਨੇ ਇਤਰਾਜ਼ ਜਤਾਇਆ ਹੈ।
ਇਹ ਖ਼ਬਰ ਪੜ੍ਹੋ- ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
ਟਿਕੈਤ ਗਰੁੱਪ ਵਲੋਂ ਪਿਹੋਵਾ-ਕੈਥਲ ਰਸਤੇ 'ਤੇ ਸਥਿਤ ਪਿੰਡ ਗੁਮਥਲਾਗੜੂ ਦੀ ਅਨਾਜ ਮੰਡੀ ਵਿਚ ਮੰਗਲਵਾਰ ਨੂੰ ਤੀਜੀ ਕਿਸਾਨ ਮਹਾਪੰਚਾਇਤ ਕੀਤੀ ਗਈ। ਇਸ ਤੋਂ ਪਹਿਲਾਂ ਉਥੇ ਪਹੁੰਚੀ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਨੇ ਮੰਚ ਤੋਂ ਹਰਿਆਣਾ ਗੌਰਵ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ। ਕਿਸਾਨ ਲੋਕ ਸਵਰਾਜ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਆਈ. ਪੀ. ਐੱਸ. ਰਣਬੀਰ ਸ਼ਰਮਾ ਵੀ ਕਿਸਾਨਾਂ ਨੂੰ ਹਮਾਇਤ ਦੇਣ ਮਹਾਪੰਚਾਇਤ ਵਿਚ ਪਹੁੰਚੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।