ਆਸਾਰਾਮ ਦੇ ਬਾਅਦ ਹੁਣ ਬੇਟੇ ਦੀ ਵਾਰੀ, ਨਾਰਾਇਣ ਸਾਈਂ ''ਤੇ ਅੱਜ ਆਵੇਗਾ ਫੈਸਲਾ

04/26/2018 12:56:50 PM

ਨੈਸ਼ਨਲ ਡੈਸਕ— ਨਾਬਾਲਗ ਰੇਪ ਮਾਮਲੇ 'ਚ ਆਸਾਰਾਮ ਨੂੰ ਬੁੱਧਵਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਵੀਰਵਾਰ ਨੂੰ ਉਸ ਦੇ ਬੇਟੇ ਨਾਰਾਇਣ ਸਾਈਂ ਦੀ ਕੋਰਟ 'ਚ ਪੇਸ਼ੀ ਹੋਣੀ ਹੈ। ਹੁਣ ਸਭ ਨੂੰ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਹੈ। ਸੂਰਤ ਦੀਆਂ 2 ਭੈਣਾਂ ਨੇ ਆਸਾਰਾਮ ਅਤੇ ਉਸ ਦੇ ਬੇਟੇ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਸੂਰਤ ਪੁਲਸ ਨੇ 6 ਅਕਤੂਬਰ 2013 ਨੂੰ ਦੋਵਾਂ ਭੈਣਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਸੀ। ਨਾਰਾਇਣ ਸਾਈਂ 'ਤੇ ਸੂਰਤ ਅਤੇ ਅਹਿਮਦਾਬਾਦ 'ਚ ਆਪਣੇ ਆਸ਼ਰਮਾਂ ਲਈ ਜ਼ਮੀਨ ਹੜੱਪਣ ਦਾ ਵੀ ਦੋਸ਼ ਹੈ।
ਨਾਰਾਇਣ ਸਾਈਂ ਸੂਰਤ ਦੀ ਲਾਜਪੋਰ ਜੇਲ 'ਚ ਕਰੀਬ 4 ਸਾਲ ਤੋਂ ਬੰਦ ਹਨ। ਪੁਲਸ ਵੱਲੋਂ ਐਫ.ਆਈ.ਆਰ ਦਰਜ ਕਰਨ ਦੇ ਬਾਅਦ ਉਹ ਅੰਡਰਗ੍ਰਾਊਂਡ ਹੋ ਗਿਆ ਸੀ। ਦਿੱਲੀ ਅਤੇ ਸੂਰਤ ਪੁਲਸ ਦੇ ਸੰਯੁਕਤ ਅਭਿਆਨ 'ਚ ਸਾਈਂ ਨੂੰ ਹਰਿਆਣਾ 'ਚ ਕੁਰੂਖੇਤਰ ਨੇੜੇ ਪੀਪਲੀ ਪਿੰਡ ਤੋਂ ਗ੍ਰਿਫਤਾਰ ਕੀਤਾ ਸੀ। ਨਾਰਾਇਣ ਸਾਈਂ ਦੀ ਪੇਸ਼ੀ ਬੁੱਧਵਾਰ ਨੂੰ ਹੋਣੀ ਸੀ ਪਰ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਪੁਲਸ ਨੇ ਵੀਰਵਾਰ ਨੂੰ ਪੇਸ਼ੀ ਕਰਨ ਦੀ ਗੁਹਾਰ ਲਗਾਈ। ਕੋਰਟ ਨੇ ਅਰਜ਼ੀ ਨੂੰ ਸਵੀਕਾਰ ਕਰਦੇ ਹੋਏ ਪੇਸ਼ੀ ਦੀ ਤਾਰੀਕ ਨੂੰ ਇਕ ਦਿਨ ਲਈ ਵਧਾ ਦਿੱਤਾ। ਸਾਈਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਸ ਦੇ ਵਕੀਲ ਬਚਾਅ ਲਈ ਆਪਣੀ ਦਲੀਲ ਪੇਸ਼ ਕਰਨਗੇ।


Related News