ਕਰਜ਼ਾ ਨਾ ਪਾਸ ਹੋਣ ਤੋਂ ਦੁਖੀ ਨੌਜਵਾਨ ਨੇ ਕਿਡਨੀ ਵੇਚਣ ਲਈ ਲਗਾਏ ਪੋਸਟਰ

Sunday, Aug 25, 2019 - 10:50 AM (IST)

ਕਰਜ਼ਾ ਨਾ ਪਾਸ ਹੋਣ ਤੋਂ ਦੁਖੀ ਨੌਜਵਾਨ ਨੇ ਕਿਡਨੀ ਵੇਚਣ ਲਈ ਲਗਾਏ ਪੋਸਟਰ

ਸਹਾਰਨਪੁਰ—ਇਕ ਬੈਂਕ ਵਲੋਂ ਕਰਜ਼ਾ ਨਾ ਦਿੱਤੇ ਜਾਣ ’ਤੇ 30 ਸਾਲਾ ਇਕ ਨੌਜਵਾਨ ਨੇ ਆਪਣੀ ਕਿਡਨੀ ਵੇਚਣ ਲਈ ਗਾਹਕਾਂ ਦੀ ਭਾਲ ਲਈ ਸਹਾਰਨਪੁਰ ’ਚ ਥਾਂ-ਥਾਂ ’ਤੇ ਪੋਸਟਰ ਲਗਾਏ ਅਤੇ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ। ਮਿਲੀ ਜਾਣਕਾਰੀ ਮੁਤਾਬਕ ਰਾਮ ਕੁਮਾਰ ਨਾਮੀ ਵਿਅਕਤੀ ਪੇਸ਼ੇ ’ਚ ਕਿਸਾਨ ਹੈ। ਉਸਨੇ ਕਰਜ਼ਾ ਪ੍ਰਾਪਤ ਕਰਨ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ’ਤੇ ਇਕ ਸਰਟੀਫਿਕੇਟ ਕੋਰਸ ਵੀ ਕੀਤਾ ਹੈ, ਇਸ ’ਚੋਂ ਇਕ ਪ੍ਰਧਾਨ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸ਼ਾਮਲ ਹੈ। ਕੁਮਾਰ ਨੇ ਕਿਹਾ ਕਿ ਖੇਤੀ ਉਸਦੀ ਰੋਜ਼ੀ-ਰੋਟੀ ਦਾ ਜ਼ਰੀਆ ਹੈ, ਪਰ 5 ਮੈਂਬਰਾਂ (ਪਤਨੀ ਅਤੇ ਚਾਰ ਬੱਚਿਆਂ) ਦੇ ਇਸ ਪਰਿਵਾਰ ਨੂੰ ਪਾਲਣ ਲਈ ਇਹ ਪੂਰਾ ਨਹੀਂ ਪੈਂਦਾ ਸੀ। ਕੁਮਾਰ ਮੁਤਾਬਕ ਉਹ ਹਰ ਮਹੀਨੇ 3000 ਰੁਪਏ ਕਮਾ ਲੈਂਦਾ ਹੈ।

ਉਸਨੇ ਦੱਸਿਆ ਕਿ ਜਦੋਂ ਉਸਨੂੰ ਲੋਨ ਨਹੀਂ ਮਿਲਿਆ ਤਾਂ ਲੋਕਾਂ ਨੇ ਮੈਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਇਕ ਕੋਰਸ ਕਰਨ ਦੀ ਸਲਾਹ ਦਿੱਤੀ ਅਤੇ ਇਸ ਲਈ ਮੈਂ ਉਹ ਵੀ ਕੀਤਾ ਪਰ ਫਿਰ ਵੀ ਬੈਂਕ ਨੇ ਕਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਉਸਨੇ ਕਿਹਾ ਕਿ ਹੁਣ ਉਸਦੇ ਕੋਲ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਹੈ ਇਸ ਲਈ ਉਹ ਆਪਣੀ ਕਿਡਨੀ ਵੇਚਣ ਲਈ ਮਜਬੂਰ ਹੈ। ਪੋਸਟਰ ਵੀ ਲਗਾਏ। ਪੋਸਟਰ ਆਨਲਾਈਨ ਛਾ ਜਾਣ ਕਾਰਣ ਉਸਨੂੰ ਦੁਬਈ ਅਤੇ ਸਿੰਗਾਪੁਰ ਤੋਂ ਵੀ ਆਫਰ ਆਏ ਹਨ। ਹਾਲਾਂਕਿ, ਕੁਮਾਰ ਨੇ ਆਪਣੀ ਕਿਡਨੀ ਦੀ ਕੀਮਤ ਦੱਸਣ ਤੋਂ ਇਨਕਾਰ ਕੀਤਾ ਹੈ।


author

Iqbalkaur

Content Editor

Related News