ਸਿੱਕਮ ''ਚ ਅਚਾਨਕ ਆਏ ਹੜ੍ਹ ''ਚ ਮਰਨ ਵਾਲਿਆਂ ਦੀ ਗਿਣਤੀ 40 ਹੋਈ, 76 ਲੋਕ ਅਜੇ ਵੀ ਲਾਪਤਾ

Wednesday, Oct 18, 2023 - 10:54 AM (IST)

ਗੰਗਟੋਕ (ਭਾਸ਼ਾ)- ਸਿੱਕਮ 'ਚ ਅਚਾਨਕ ਆਏ ਹੜ੍ਹ 'ਚ 2 ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 40 ਹੋ ਗਈ ਹੈ। 2 ਹਫ਼ਤੇ ਪਹਿਲਾਂ ਆਈ ਇਸ ਕੁਦਰਤੀ ਆਫ਼ਤ ਤੋਂ ਬਾਅਦ 76 ਲੋਕ ਅਜੇ ਤੱਕ ਲਾਪਤਾ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚਾਰ ਅਕਤੂਬਰ ਨੂੰ ਤੜਕੇ ਬੱਦਲ ਫਟਣ ਕਾਰਨ ਤੀਸਤਾ ਨਦੀ 'ਚ ਅਚਾਨਕ ਆਏ ਹੜ੍ਹ ਨਾਲ ਕਰੀਬ 88 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਸਾਲ 2011 ਦੀ ਜਨਗਣਨਾ ਅਨੁਸਾਰ ਸਿੱਕਮ ਦੀ ਆਬਾਦੀ ਕਰੀਬ 6.10 ਲੱਖ ਹੈ ਜੋ ਭਾਰਤ ਦੇ ਕਿਸੇ ਵੀ ਰਾਜ 'ਚ ਸਭ ਤੋਂ ਘੱਟ ਹੈ। 

ਇਹ ਵੀ ਪੜ੍ਹੋ : ਸਮਲਿੰਗੀ ਵਿਆਹ ਮਾਮਲੇ 'ਚ ਸੁਪਰੀਮ ਕੋਰਟ ਦਾ 'ਸੁਪਰੀਮ' ਫ਼ੈਸਲਾ ਆਇਆ ਸਾਹਮਣੇ

ਸਿੱਕਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐੱਸ.ਐੱਸ.ਡੀ.ਐੱਮ.ਏ.) ਅਨੁਸਾਰ ਪਕਯੋਂਗ 'ਚ ਸਭ ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜ਼ਿਲ੍ਹੇ 'ਚ ਮਿਲੀਆਂ 26 ਲਾਸ਼ਾਂ 'ਚੋਂ 15 ਆਮ ਨਾਗਰਿਕਾਂ 16 ਮ੍ਰਿਤਕ ਦੇਹਾਂ ਜਵਾਨਾਂ ਦੀਆਂ ਸਨ। ਐੱਸ.ਐੱਸ.ਡੀ.ਐੱਮ.ਏ. ਨੇ ਇਕ ਬੁਲੇਟਿਨ 'ਚ ਦੱਸਿਆ ਕਿ ਮੰਗਨ 'ਚ 4 ਲਾਸ਼ਾਂ ਮਿਲੀਆਂ, ਗੰਗਟੋਕ 'ਚ 8 ਅਤੇ ਨਾਮਚੀ 'ਚ 2 ਲਾਸ਼ਾਂ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਕੋਲ ਦੇ ਪੱਛਮੀ ਬੰਗਾਲ 'ਚ ਤੀਸਤਾ ਨਦੀ ਦੇ ਹੇਠਲੇ ਇਲਾਕਿਆਂ 'ਚ ਰੁੜ੍ਹ ਕੇ ਪਹੁੰਚੀਆਂ ਕਈ ਲਾਸ਼ਾਂ ਬਰਾਮਦ ਹੋਈਆਂ ਹਨ। ਲਾਪਤਾ 76 ਲੋਕਾਂ 'ਚੋਂ 28 ਪਕਯੋਂਗ ਤੋਂ, 23 ਗੰਗਟੋਕ ਤੋਂ, 20 ਮੰਗਨ ਤਂ ਅਤੇ ਨਾਮਚੀ ਤੋਂ 5 ਲੋਕ ਸ਼ਾਮਲ ਹਨ। ਐੱਸ.ਐੱਸ.ਡੀ.ਐੱਮ.ਏ. ਨੇ ਕਿਹਾ ਕਿ ਮੌਜੂਦਾ ਸਮੇਂ ਰਾਜ 'ਚ 20 ਰਾਹਤ ਕੈਂਪ ਸੰਚਾਲਿਤ ਹਨ, ਜਿੱਥੇ 2,080 ਲੋਕਾਂ ਨੇ ਸ਼ਰਨ ਲਈ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਨੇ ਕਿਹਾ ਕਿ ਜ਼ਿਆਦਾਤਰ ਮੀਂਹ ਅਤੇ ਉੱਤਰੀ ਸਿੱਕਮ 'ਚ ਦੱਖਣੀ ਲਹੋਨਕ ਝੀਲ 'ਚ ਗਲੇਸ਼ੀਅਰ ਦੇ ਪਿਘਲਣ ਨਾਲ ਬਣੀ ਝੀਲ 'ਚ ਅਚਾਨਕ ਹੜ੍ਹ ਆਉਣ ਦੀ ਘਟਨਾ ਕਾਰਨ ਇਹ ਕੁਦਰਤੀ ਆਫ਼ਤ ਹੋਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News