ਕਰਨਾਟਕ ਬੱਸ ਹਾਦਸੇ ''ਚ ਮੌਤਾਂ ਦੀ ਗਿਣਤੀ ''ਚ ਵਾਧਾ, ਡਰਾਈਵਰ ਨੇ ਤੋੜਿਆ ਦਮ
Friday, Dec 26, 2025 - 12:26 PM (IST)
ਨੈਸ਼ਨਲ ਡੈਸਕ : ਕਰਨਾਟਕ ਦੇ ਚਿੱਤਰਦੁਰਗ 'ਚ ਵੀਰਵਾਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਬੱਸ ਡਰਾਈਵਰ ਦੀ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ, ਜਿਸ ਨਾਲ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ 7 ਹੋ ਗਈ।
ਪੁਲਿਸ ਮੁਤਾਬਕ ਬੁੱਧਵਾਰ ਦੇਰ ਰਾਤ ਹਾਦਸੇ 'ਚ ਡਰਾਈਵਰ ਮੁਹੰਮਦ ਰਫੀਕ ਗੰਭੀਰ ਜ਼ਖਮੀ ਹੋ ਗਿਆ ਸੀ। ਹਾਦਸੇ ਤੋਂ ਬਾਅਦ ਡਰਾਈਵਰ ਰਫੀਕ ਨੂੰ ਹੁਬਲੀ ਦੇ ਕਰਨਾਟਕ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ 'ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਡਰਾਈਵਰ ਦੀ ਐਮਰਜੈਂਸੀ ਸਰਜਰੀ ਦੇ ਬਾਵਜੂਦ ਉਹ ਸ਼ੁੱਕਰਵਾਰ ਸਵੇਰੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਦੱਸ ਦੇਈਏ ਕਿ ਇਹ ਹਾਦਸਾ ਵੀਰਵਾਰ ਤੜਕੇ ਇਕ ਸਲੀਪਰ ਪ੍ਰਾਈਵੇਟ ਬੱਸ ਦੀ ਇਕ ਟਰੱਕ ਨਾਲ ਟੱਕਰ ਹੋਣ ਕਰਕੇ ਵਾਪਰਿਆ ਸੀ ਜਿਸ 'ਚ ਸਲੀਪਰ ਬੱਸ ਨੂੰ ਅੱਗ ਲੱਗ ਗਈ ਸੀ ਅਤੇ ਇਸ ਹਾਦਸੇ 'ਚ ਕਈ ਸਵਾਰੀਆਂ ਜਿੰਦਾ ਜਲ ਗਈਆਂ ਸਨ ਜਦਕਿ ਬੱਸ ਚਾਲਕ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
