ਮਰਸਿਡੀਜ਼-ਬੈਂਜ਼ ਇੰਡੀਆ ਦੀ 2026 ’ਚ ਹਰ ਤਿਮਾਹੀ ’ਚ ਕੀਮਤਾਂ ’ਚ ਵਾਧਾ ਕਰਨ ਦੀ ਯੋਜਨਾ
Tuesday, Dec 23, 2025 - 07:12 PM (IST)
ਨਵੀਂ ਦਿੱਲੀ - ਮਰਸਿਡੀਜ਼-ਬੈਂਜ਼ ਇੰਡੀਆ 2026 ’ਚ ਹਰ ਤਿਮਾਹੀ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ’ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਐੱਮ. ਡੀ. ਅਤੇ ਸੀ. ਈ. ਓ. ਸੰਤੋਸ਼ ਅਈਅਰ ਨੇ ਦੱਸਿਆ ਕਿ ਯੂਰੋ ਦੇ ਮੁਕਾਬਲੇ ਰੁਪਏ ’ਚ ਲਗਾਤਾਰ ਗਿਰਾਵਟ ਇਸ ਦਾ ਮੁੱਖ ਕਾਰਨ ਹੈ। ਕੰਪਨੀ ਪਹਿਲਾਂ ਹੀ 1 ਜਨਵਰੀ 2026 ਤੋਂ 2 ਫੀਸਦੀ ਤੱਕ ਕੀਮਤ ਵਧਾਉਣ ਦਾ ਐਲਾਨ ਕਰ ਚੁੱਕੀ ਹੈ।
ਇਹ ਵੀ ਪੜ੍ਹੋ : RBI ਦੀ ਚਿਤਾਵਨੀ ਤੋਂ ਬਾਅਦ ਬੈਂਕਾਂ ਨੇ ਬਦਲੇ Gold Loan ਨਿਯਮ, ਸਰਕਾਰ ਨੇ ਇਸ ਕਾਰਨ ਕੀਤੀ ਸਖ਼ਤੀ
ਇਹ ਵੀ ਪੜ੍ਹੋ : Tax Rule 'ਚ ਵੱਡੇ ਬਦਲਾਅ, E-mail ਤੇ Instagram ਦੀ ਕੀਤੀ ਜਾਵੇਗੀ ਜਾਂਚ
ਉਥੇ ਹੀ ਮਰਸਿਡੀਜ਼-ਬੈਂਜ਼ ਯੂ. ਐੱਸ. ਏ. ਅਤੇ ਉਸ ਦੀ ਮੂਲ ਕੰਪਨੀ ਡੈਮਲਰ ਏ. ਜੀ. ਨੇ ਨਿਕਾਸੀ ਨਾਲ ਜੁਡ਼ੇ ਦੋਸ਼ਾਂ ਦੇ ਨਿਪਟਾਰੇ ਲਈ 14.96 ਕਰੋਡ਼ ਅਮਰੀਕੀ ਡਾਲਰ ਚੁਕਾਉਣ ’ਤੇ ਸਹਿਮਤੀ ਜਤਾਈ ਹੈ। ਦੋਸ਼ ਹੈ ਕਿ 2008-2016 ਵਿਚਾਲੇ 2.11 ਲੱਖ ਤੋਂ ਵੱਧ ਡੀਜ਼ਲ ਵਾਹਨਾਂ ’ਚ ਅਜਿਹਾ ਸਾਫਟਵੇਅਰ ਲਾਇਆ ਗਿਆ ਸੀ, ਜੋ ਪ੍ਰੀਖਣ ਦੌਰਾਨ ਨਿਕਾਸੀ ਘੱਟ ਦਿਖਾਉਂਦਾ ਸੀ।
ਇਹ ਵੀ ਪੜ੍ਹੋ : ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
