ਰੇਵਾੜੀ ਦੀ ਫੈਕਟਰੀ ''ਚ ਬਾਇਲਰ ਫਟਣ ਦੀ ਘਟਨਾ ''ਚ ਮ੍ਰਿਤਕਾਂ ਦੀ ਗਿਣਤੀ ਹੋਈ 14
Sunday, Mar 24, 2024 - 04:16 PM (IST)

ਹਰਿਆਣਾ- ਹਰਿਆਣਾ ਦੇ ਰੇਵਾੜੀ ਵਿਚ ਕਲਪੁਰਜੇ ਬਣਾਉਣ ਵਾਲੀ ਫੈਕਟਰੀ ਦੇ ਬਾਇਲਰ 'ਚ ਧਮਾਕਾ ਹੋਣ ਕਾਰਨ ਜ਼ਖਮੀ ਹੋਏ 4 ਹੋਰ ਮਜ਼ਦੂਰਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 14 ਹੋ ਗਈ ਹੈ। ਰੇਵਾੜੀ ਪੁਲਸ ਥਾਣੇ ਦੇ ਇੰਚਾਰਜ ਜਗਦੀਸ਼ ਚੰਦ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ 'ਚ 3 ਦੀ ਮੌਤ ਸ਼ਨੀਵਾਰ ਨੂੰ ਪੀ. ਜੀ. ਆਈ. ਐੱਮ. ਐੱਸ. ਰੋਹਤਕ ਵਿਚ ਹੋਈ, ਜਦਕਿ ਇਕ ਮਜ਼ਦੂਰ ਦੀ ਮੌਤ ਐਤਵਾਰ ਨੂੰ ਹੋਈ। ਇਹ ਧਮਾਕਾ 16 ਮਾਰਚ ਨੂੰ ਧਾਰੂਹੇੜਾ ਉਦਯੋਗਿਕ ਖੇਤਰ ਵਿਚ ਇਕ ਫੈਕਟਰੀ ਵਿਚ ਹੋਇਆ ਸੀ।
ਘਟਨਾ 'ਚ 40 ਮਜ਼ਦੂਰ ਜ਼ਖ਼ਮੀ ਹੋ ਗਏ ਸਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਹਸਪਤਾਲ 'ਚ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਸੀ। ਸੈਣੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਸਰਕਾਰ ਇਸ ਦੇ ਸਿੱਟਿਆਂ ਦੇ ਆਧਾਰ 'ਤੇ ਉੱਚਿਤ ਕਾਰਵਾਈ ਕਰੇਗੀ। ਬਾਇਲਰ 'ਚ ਧਮਾਕਾ ਮਾਮਲਾ 'ਚ ਪੁਲਸ ਨੇ ਬੀਤੇ ਐਤਵਾਰ ਨੂੰ ਮਾਮਲਾ ਦਰਜ ਕੀਤਾ ਸੀ। ਠੇਕੇਦਾਰ ਅਤੇ ਹੋਰਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਇਕ ਮਜ਼ਦੂਰ ਰਾਜ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ FIR ਦਰਜ ਕੀਤੀ ਗਈ ਸੀ।