ਕੋਰੋਨਾ ਕਾਰਨ 5 ਲੱਖ ਤੋਂ ਵਧੇਰੇ ਮੌਤਾਂ ਵਾਲਾ ਤੀਜਾ ਦੇਸ਼ ਬਣਿਆ ਭਾਰਤ, ਜਾਣੋ ਸਭ ਤੋਂ ਵੱਧ ਕਿੱਥੇ ਹੋਈਆਂ ਮੌਤਾਂ

02/05/2022 12:02:11 PM

ਨਵੀਂ ਦਿੱਲੀ– ਭਾਰਤ ’ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ 5 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਇਸਦੇ ਨਾਲ ਹੀ ਭਾਰਤ ਸਭ ਤੋਂ ਵਧ ਮੌਤਾਂ ਦੇ ਮਾਮਲੇ ’ਚ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਤੀਜਾ ਦੇਸ਼ ਬਣ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਦੇਸ਼ ’ਚ ਕੋਵਿਡ ਨਾਲ ਮੌਤਾਂ ਦਾ ਅੰਕੜਾ 5,00,055 ’ਤੇ ਪਹੁੰਚ ਗਿਆ। 

ਇਹ ਵੀ ਪੜ੍ਹੋ– ਪੰਜਾਬ ਸਮੇਤ 7 ਸੂਬਿਆਂ ’ਚ ਨੀਡਲ ਫ੍ਰੀ ਕੋਰੋਨਾ ਵੈਕਸੀਨ ਦੀ ਸਪਲਾਈ ਸ਼ੁਰੂ

ਭਾਰਤ ’ਚ ਕੋਰੋਨਾ ਇਨਫੈਕਸ਼ਨ ਨਾਲ ਮੌਤਾਂ ਦੀ ਗਿਣਤੀ 4 ਲੱਖ ਤੋਂ ਵਧ ਕੇ 5 ਲੱਖ ਹੋਣ ’ਚ 217 ਦਿਨ ਲੱਗੇ। ਬੀਤੇ ਸਾਲ ਇਕ ਜੁਲਾਈ ਨੂੰ ਮੌਤਾਂ ਦਾ ਅੰਕੜਾ 4 ਲੱਖ ਸੀ। ਦੇਸ਼ ’ਚ ਕੋਰੋਨਾ ਮਰੀਜ਼ਾਂ ਦੀ ਮੌਤ ਦਾ ਅੰਕੜਾ ਬੀਤੇ ਸਾਲ 27 ਅਪ੍ਰੈਲ ਨੂੰ 2 ਲੱਖ ’ਤੇ ਪਹੁੰਚਿਆ ਸੀ ਜਦਕਿ ਦੂਜੀ ਲਹਿਰ ਦੌਰਾਨ ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਇਕ ਲੱਖ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ 23 ਮਈ ਨੂੰ ਕੋਰੋਨਾ ਨਾਲ ਮੌਤਾਂ ਦਾ ਅੰਕੜਾ ਤਿੰਨ ਲੱਖ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ– ਸਾਵਧਾਨ! ਇਕ ਛੋਟੀ ਜਿਹੀ ਗਲਤੀ ਨਾਲ ਖਾਲ੍ਹੀ ਹੋ ਸਕਦੈ ਤੁਹਾਡਾ ਬੈਂਕ ਖਾਤਾ, ਇੰਝ ਕਰੋ ਬਚਾਅ

ਜ਼ਿਕਰਯੋਗ ਹੈ ਕਿ ਕੋਵਿਡ-19 ਨਾਲ ਮੌਤਾਂ ਦਾ ਅੰਕੜਾ ਦੋ ਅਕਤੂਬਰ 2020 ਨੂੰ ਇਕ ਲੱਖ ਨੂੰ ਪਾਰ ਕਰ ਗਿਆ ਸੀ। ਅਮਰੀਕਾ ’ਚ ਸਭ ਤੋਂ ਵਧ 9.2 ਲੱਖ ਮਰੀਜ਼ਾਂ ਦੀ ਜਾਨ ਕੋਰੋਨਾ ਕਾਰਨ ਗਈ ਹੈ, ਜਦਕਿ 6.3 ਲੱਖ ਮੌਤਾਂ ਦੇ ਨਾਲ ਬ੍ਰਾਜ਼ੀਲ ਦੂਜੇ ਸਥਾਨ ’ਤੇ ਹੈ।

ਸਰਕਾਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਕੋਰੋਨਾ ਮਹਾਮਾਰੀ ਦੀ ਸਥਿਤੀ ’ਚ ਸੁਧਾਰ ਹੋਇਆ ਹੈ। ਉਸਨੇ ਕਿਹਾ ਕਿ ਕੁਝ ਸੂਬੇ ਅਤੇ ਜਿਲ੍ਹੇ ਚਿੰਤਾ ਦਾ ਵਿਸ਼ਾ ਜ਼ਰੂਰ ਹਨ ਪਰ ਮੋਟੇ ਤੌਰ ’ਤੇ ਕੋਵਿਡ-19 ਇਨਫੈਕਸ਼ਨ ’ਚ ਕਮੀ ਆਈ ਹੈ। ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਗੁਜਰਾਤ ਸਮੇਤ 34 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਗਿਰਾਵਟ ਆਈ ਹੈ, ਜਦਕਿ ਕੇਰਲ ਅਤੇ ਮਿਜ਼ੋਰਮ ਚਿੰਤਾ ਦਾ ਵਿਸ਼ਾ ਹਨ।

ਇਹ ਵੀ ਪੜ੍ਹੋ– ਕਮਜ਼ੋਰ ਪੈ ਰਹੀ ਤੀਜੀ ਲਹਿਰ! ਦੇਸ਼ ਦੇ 34 ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਰੋਨਾ ਦੇ ਮਾਮਲੇ


Rakesh

Content Editor

Related News