ਭਾਰਤ ''ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਦਰ ਮਹਾਰਾਸ਼ਟਰ ਤੇ ਦਿੱਲੀ ਤੋਂ ਜ਼ਿਆਦਾ ਗੁਜਰਾਤ ''ਚ

Saturday, Jun 20, 2020 - 11:13 PM (IST)

ਭਾਰਤ ''ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਦਰ ਮਹਾਰਾਸ਼ਟਰ ਤੇ ਦਿੱਲੀ ਤੋਂ ਜ਼ਿਆਦਾ ਗੁਜਰਾਤ ''ਚ

ਨਵੀਂ ਦਿੱਲੀ - ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਕਾਰਨ ਦਿੱਲੀ ਅਤੇ ਮਹਾਰਾਸ਼ਟਰ ਵਿਚ ਸਥਿਤੀ ਸਭ ਤੋਂ ਖਰਾਬ ਹੈ, ਪਰ ਕੇਂਦਰ ਸਰਕਾਰ ਗੁਜਰਾਤ ਵਿਚ ਮੌਤ ਦਰ ਦੇ ਬਾਰੇ ਵਿਚ ਜ਼ਿਆਦਾ ਚਿੰਤਤ ਹੈ। ਪਿਛਲੇ 3 ਦਿਨਾਂ ਦੌਰਾਨ ਭਾਰਤ ਦੇ ਇਨਾਂ ਰਾਜਾਂ ਵਿਚ ਮੌਤਾਂ ਦੀ ਗਿਣਤੀ ਵਿਚ ਅਚਾਨਕ ਉਛਾਲ ਦਿਖਾਈ ਦਿੱਤਾ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਧੇ ਵਿਚ ਤੇਜ਼ੀ ਇਸ ਕਾਰਨ ਆਈ ਕਿਉਂਕਿ ਰਾਜਾਂ ਨੇ ਆਡਿਟ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਨੂੰ ਅਪਡੇਟ ਕੀਤਾ, ਕਿਉਂਕਿ ਉਨ੍ਹਾਂ ਨੂੰ ਕੇਂਦਰ ਅਤੇ ਅਦਾਲਤਾਂ ਨੇ ਡਾਟਾ ਲੁਕਾਉਣ ਲਈ ਫਟਕਾਰਿਆ ਸੀ।

1 ਤੋਂ 7 ਜੂਨ ਦੇ ਇਕੱਠੇ ਕੀਤੇ ਗਏ ਡਾਟਾ ਦੇ ਵਿਸ਼ਲੇਸ਼ਣ ਤੋਂ ਸਪੱਸ਼ਟ ਰੂਪ ਤੋਂ ਪਤਾ ਲੱਗਾ ਹੈ ਕਿ ਭਾਰਤ ਦੀ ਮੌਤ ਦਰ ਅਤੇ ਗਿਣਤੀ ਵਿਸ਼ਵ ਔਸਤ ਤੋਂ ਬਹੁਤ ਘੱਟ ਹੈ। 17 ਦਿਨਾਂ ਦੇ ਇਕ ਵਾਈਡ ਪੈਟਰਨ ਤੋਂ ਪਤਾ ਲੱਗਾ ਹੈ ਕਿ ਇਹ ਦਰ 17 ਜੂਨ ਨੂੰ 3.36 ਫੀਸਦੀ ਨੂੰ ਛੋਹਣ ਦੇ ਅੱਜ 3 ਫੀਸਦੀ ਤੋਂ ਹੇਠਾਂ ਬਣੀ ਹੋਈ ਹੈ।

31 ਮਈ ਤੋਂ 17 ਜੂਨ ਤੱਕ ਦੇ ਅਧਿਐਨ ਵਿਚ ਦਿਖਾਇਆ ਗਿਆ ਹੈ ਕਿ 31 ਮਈ ਨੂੰ ਭਾਰਤ ਵਿਚ ਮੌਤਾਂ ਦਾ ਅੰਕੜਾ 2.83 ਫੀਸਦੀ (5,164 ਮੌਤਾਂ) ਸੀ, ਜਦਕਿ ਗਲੋਬਲ ਔਸਤ 5.99 ਫੀਸਦੀ (3,72,067 ਮੌਤਾਂ) ਸੀ। 15 ਜੂਨ ਨੂੰ ਦੇਸ਼ ਵਿਚ ਮੌਤ ਦਰ ਵਧ ਕੇ 2.86 ਫੀਸਦੀ (9,520 ਮੌਤਾਂ) ਹੋ ਗਈ ਅਤੇ ਗਲੋਬਲ ਔਸਤ 5.46 ਫੀਸਦੀ (4,33,655 ਮੌਤਾਂ) ਸੀ। 17 ਜੂਨ ਨੂੰ ਭਾਰਤ ਵਿਚ ਮੌਤ ਦਰ 3.36 ਫੀਸਦੀ ਸੀ, ਜਦਕਿ ਗਲੋਬਲ ਔਸਤ 5.40 ਫੀਸਦੀ ਸੀ। ਡਾਟਾ ਨੂੰ ਕੇਸ ਫੈਟਲਿਟੀ ਰੇਟ (ਸੀ. ਐਫ. ਆਰ.) ਕਿਹਾ ਜਾਂਦਾ ਹੈ ਜੋ ਕੁਲ ਪੁਸ਼ਟੀ ਕੀਤੇ ਗਏ ਮਾਮਲਿਆਂ ਵਿਚ ਮੌਤ ਦਾ ਅਨੁਪਾਤ ਹੈ, ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੁਜਰਾਤ ਵਿਚ 17 ਜੂਨ ਨੂੰ 6.23 ਫੀਸਦੀ ਮੌਤ ਦਰ ਸੀ, ਜੋ ਕਿ ਦੇਸ਼ ਵਿਚ ਸਭ ਤੋਂ ਜ਼ਿਆਦਾ ਸੀ, ਜਦਕਿ ਮਹਾਰਾਸ਼ਟਰ ਵਿਚ 4.88 ਫੀਸਦੀ ਅਤੇ ਦਿੱਲੀ ਵਿਚ 4.11 ਫੀਸਦੀ ਸੀ। ਤਮਿਲਨਾਡੂ ਵਿਚ ਕੋਰੋਨਾ ਦੇ ਚੱਲਦੇ ਦੁਬਾਰਾ ਲਾਕਡਾਊਨ ਲਗਾਇਆ ਗਿਆ, ਜਿਥੇ ਮੌਤ ਦਰ ਸਭ ਤੋਂ ਘੱਟ 1.09 ਫੀਸਦੀ ਹੈ।

ਅਸਲ ਵਿਚ ਗੁਜਰਾਤ, ਮਹਾਰਾਸ਼ਟਰ, ਦਿੱਲੀ, ਯੂ. ਪੀ.. ਤਮਿਲਨਾਡੂ ਅਤੇ ਹੋਰ ਰਾਜਾਂ ਵਿਚ ਲਗਾਤਾਰ ਮੌਤ ਦਰ ਵਧ ਰਹੀ ਹੈ। ਬੇਸ਼ੱਕ 20 ਅਪ੍ਰੈਲ ਨੂੰ ਮੌਤ ਦਰ 4.54 ਫੀਸਦੀ ਜ਼ਿਆਦਾ ਸੀ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮਈ ਵਿਚ ਕਿਹਾ ਸੀ ਕਿ ਕੋਵਿਡ-19 ਤੋਂ ਡਰਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਵਾਇਰਸ ਭਾਰਤ ਵਿਚ ਘਾਤਕ ਨਹੀਂ ਹੈ।


author

Khushdeep Jassi

Content Editor

Related News