ਜੰਮੂ ’ਚ ਛੱਤੀਸਗੜ੍ਹ ਦੇ ਵਿਚਾਰ ਅਧੀਨ ਕੈਦੀ ਦੀ ਮੌਤ, ਜੇਲ੍ਹ ’ਚ ਚੱਲ ਰਿਹਾ ਸੀ ਇਲਾਜ

Tuesday, Sep 28, 2021 - 06:02 PM (IST)

ਜੰਮੂ ’ਚ ਛੱਤੀਸਗੜ੍ਹ ਦੇ ਵਿਚਾਰ ਅਧੀਨ ਕੈਦੀ ਦੀ ਮੌਤ, ਜੇਲ੍ਹ ’ਚ ਚੱਲ ਰਿਹਾ ਸੀ ਇਲਾਜ

ਜੰਮੂ- ਜੰਮੂ ਦੇ ਇਕ ਹਸਪਤਾਲ ’ਚ ਛੱਤੀਸਗੜ੍ਹ ਦੇ 50 ਸਾਲਾ ਇਕ ਵਿਚਾਰ ਅਧੀਨ ਕੈਦੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜੋਹਿਦਾ ਰਾਮ ਨੂੰ ਕੋਟਭਲਾਵਲ ਦੀ ਕੇਂਦਰੀ ਜੇਲ੍ਹ ’ਚ ਰੱਖਿਆ ਗਿਆ ਸੀ ਅਤੇ ਸ਼ਨੀਵਾਰ ਸ਼ਾਮ ਗੰਭੀਰ ਰੂਪ ਨਾਲ ਬੀਮਾਰ ਪੈਣ ’ਤੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ (ਜੀ.ਐੱਮ.ਸੀ.) ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਰਾਮ ਨੇ ਸੋਮਵਾਰ ਨੂੰ ਦਮ ਤੋੜ ਦਿੱਤਾ ਅਤੇ ਬਾਅਦ ’ਚ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ ਦੀ ਲਾਸ਼ ਅੰਤਿਮ ਸੰਸਕਾਰ ਲਈ ਉਸ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ।

ਇਹ ਵੀ ਪੜ੍ਹੋ : ਛੋਟੀ ਭੈਣ ਨਾਲ ਝਗੜਾ ਕਰਨ ਤੋਂ ਬਾਅਦ 13 ਸਾਲਾ ਭਰਾ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

ਅਧਿਕਾਰੀਆਂ ਨੇ ਦੱਸਿਆ ਕਿ ਉਹ ਰਾਜਮਿਸਤਰੀ ਦੇ ਰੂਪ ’ਚ ਕੰਮ ਕਰਦਾ ਸੀ ਅਤੇ ਉਸ ਨੂੰ ਆਈ.ਪੀ.ਸੀ. ਦੀ ਧਾਰਾ (ਗੈਰ ਇਰਾਦਤਨ ਕਤਲ) ਦੇ ਅਧੀਨ ਇਕ ਮਾਮਲੇ ਦੀ ਸੁਣਵਾਈ ਦਾ ਸਾਹਮਣਾ ਕਰਨ ਲਈ ਫਰਵਰੀ ’ਚ ਹੀਰਾਨਗਰ ਉੱਪ ਜੇਲ੍ਹ ਤੋਂ ਕੋਟਭਲਾਵਲ ਜੇਲ੍ਹ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਉਹ ਘੱਟ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ ਅਤੇ ਜੇਲ੍ਹ ’ਚ ਉਸ ਦਾ ਇਲਾਜ ਚੱਲ ਰਿਹਾ ਸੀ। ਸ਼ਨੀਵਾਰ ਨੂੰ ਉਸ ਦਾ ਬਲੱਡ ਪ੍ਰੈਸ਼ਰ ਬਹੁਤ ਡਿੱਗ ਗਿਆ ਅਤੇ ਜੇਲ੍ਹ ਡਾਕਟਰ ਦੀ ਸਲਾਹ ’ਤੇ ਉਸ ਨੂੰ ਜੀ.ਐੱਮ.ਸੀ. ਲਿਜਾਇਆ ਗਿਆ।

ਇਹ ਵੀ ਪੜ੍ਹੋ : ਕੁੰਡਲੀ ਬਾਰਡਰ ’ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ, ਜਲੰਧਰ ਦਾ ਰਹਿਣ ਵਾਲਾ ਸੀ ਮ੍ਰਿਤਕ


author

DIsha

Content Editor

Related News