ਏਡਾਨੀਰ ਮਠ ਦੇ ਮੁਖੀ ਕੇਸ਼ਵਾਨੰਦ ਭਾਰਤੀ ਦਾ ਦਿਹਾਂਤ

09/06/2020 9:07:19 PM

ਕਾਸਰਗੋਡ (ਯੂ.ਐੱਨ.ਆਈ.)- ਕੇਰਲ ਵਿਚ ਏਡਾਨੀਰ ਮਠ ਦੇ ਮੁਖੀ ਕੇਸ਼ਵਾਨੰਦ ਭਾਰਤੀ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਉਨ੍ਹਾਂ ਨੂੰ 'ਕੇਰਲ ਦਾ ਸ਼ੰਕਰਾਚਾਰਿਆ' ਵੀ ਕਿਹਾ ਜਾਂਦਾ ਸੀ ਤੇ ਉਨ੍ਹਾਂ ਦਾ ਅਧਿਕਾਰਿਤ ਨਾਮ ਸ਼੍ਰੀਮਦ ਜਗਤਗੁਰੂ ਸ਼੍ਰੀ ਸ਼੍ਰੀ ਸ਼ੰਕਰਾਚਾਰਿਆ ਥੋਟਾਕਾਚਾਰਿਆ ਕੇਸ਼ਵਾਨੰਦ ਭਾਰਤੀ ਸ਼੍ਰੀਪਦਨਗਲਵਾਰੂ ਸੀ। ਸ਼੍ਰੀ ਭਾਰਤੀ ਨੇ 1973 ਵਿਚ ਸੰਪਤੀ ਦੇ ਅਧਿਕਾਰਾਂ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ। ਕੇਰਲ ਹਾਈਕੋਰਟ ਵਿਚ ਉਨ੍ਹਾਂ ਦੀ ਪਟੀਸ਼ਨ ਖਾਰਿਜ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਸ ਮਾਮਲੇ ਵਿਚ ਸੁਪਰੀਮ ਕੋਰਟ ਦੀ 13 ਜੱਜਾਂ ਦੀ ਸੰਵਿਧਾਨਿਕ ਬੈਂਚ ਨੇ ਕੇਸ਼ਵਾਨੰਦ ਭਾਰਤੀ ਦੇ ਪੱਖ ਵਿਚ ਫੈਸਲਾ ਦਿੱਤਾ ਸੀ। ਸ਼੍ਰੀ ਭਾਰਤੀ ਨੇ 19 ਸਾਲ ਦੀ ਉਮਰ ਵਿਚ ਸੰਨਿਆਸ ਲੈ ਲਿਆ ਸੀ ਤੇ ਉਹ 1961 ਤੋਂ ਇਸ ਮਠ ਦੇ ਮੁਖੀ ਬਣੇ ਹੋਏ ਹਨ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸ਼੍ਰੀ ਭਾਰਤੀ ਦੇ ਦਿਹਾਂਤ 'ਤੇ ਸੋਗ ਵਿਅਕਤ ਕੀਤਾ ਹੈ।


Gurdeep Singh

Content Editor

Related News