ਸਮੁੰਦਰ ''ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ

Friday, Jul 19, 2024 - 09:20 PM (IST)

ਸਮੁੰਦਰ ''ਚ ਡੁੱਬਣ ਕਾਰਨ ਪਤੀ-ਪਤਨੀ ਦੀ ਮੌਤ

ਪਣਜੀ : ਗੋਆ ਦੇ ਕੈਂਡੋਲਿਮ ਤੱਟ ਦੇ ਨੇੜੇ ਸ਼ੁੱਕਰਵਾਰ ਨੂੰ ਸਮੁੰਦਰ ਵਿਚ ਡੁੱਬਣ ਕਾਰਨ ਮੁੰਬਈ ਦੇ ਰਹਿਣ ਵਾਲੇ ਬਜ਼ੁਰਗ ਪਤੀ ਪਤਨੀ ਦੀ ਮੌਤ ਹੋ ਗਈ, ਜਦ ਕਿ ਇਕ ਮਹਿਲਾ ਨੂੰ ਬਚਾ ਲਿਆ ਗਿਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। 

ਅਧਿਕਾਰੀ ਨੇ ਕਿਹਾ ਹੈ ਕਿ ਉਹ ਮੁੰਬਈ ਤੋਂ ਉੱਤਰੀ ਗੋਆ ਘੁੰਮਣ ਆਉਣ ਵਾਲੇ 14 ਬਜ਼ੁਰਗਾੰ ਦੇ ਸਮੂਹ ਵਿਚ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਸਮੂਹ ਵਿਚ ਸ਼ਾਮਲ ਪਤੀ ਪਤਨੀ ਸਣੇ ਤਿੰਨ ਲੋਕ ਬੀਤੀ ਰਾਤ ਤਕਰੀਬਨ 11 ਵਜੇ ਸਮੁੰਦਰ ਦੇ ਪਾਣੀ ਵਿਚ ਵਹਿ ਗਏ। ਕਲਪਨੀ ਸਤੀਸ਼ ਪਾਰੇਖ (68) ਨਾਂ ਦੀ ਮਹਿਲਾ ਨੂੰ ਬਚਾ ਲਿਆ ਗਿਆ, ਜਦਕਿ ਦੋ ਹੋਰ ਵਿਅਕਤੀਆਂ ਪ੍ਰਕਾਸ਼ ਕੇ ਦੋਸ਼ੀ (73) ਤੇ ਉਨ੍ਹਾਂ ਦੀ ਪਤਨੀ ਹਰਸ਼ਿਤਾ ਦੋਸ਼ੀ (69) ਡੁੱਬ ਗਏ। ਮ੍ਰਿਤਕ ਮੱਧ ਮੁੰਬਈ ਦੇ ਮਾਟੁੰਗਾ ਦੇ ਰਹਿਣ ਵਾਸੇ ਸਨ। ਪਾਰੇਸ਼ ਗੋਆ ਮੈਡੀਕਲ ਕਾਲੇਜ ਤੇ ਹਸਪਤਾਲ ਵਿਚ ਦਾਖਲ ਹਨ। ਉਨ੍ਹਾਂ ਨੇ ਦੱਸਿਆ ਕਿ ਸਮੁੰਦਰ ਤੱਟ 'ਤੇ ਤਾਇਨਾਤ ਤੱਟੀ ਪੁਲਸ ਬਲ ਤੇ ਕੋਸਟ ਗਾਰਡ ਦੀ ਟੀਮ ਨੇ ਦੋਸ਼ੀ ਜੋੜੇ ਨੂੰ ਕੈਂਡੋਲਿਮ ਸਿਹਤ ਕੇਂਦਰ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।


author

Baljit Singh

Content Editor

Related News