ਤਲਾਬ ''ਚ ਨਹਾਉਣ ਗਏ ਚਾਰ ਬੱਚਿਆਂ ਦੀ ਡੁੱਬਣ ਕਾਰਨ ਹੋਈ ਦਰਦਨਾਕ ਮੌਤ
Saturday, Jul 20, 2024 - 01:05 AM (IST)
ਜੈਪੁਰ — ਰਾਜਸਥਾਨ ਦੇ ਬਾਂਸਵਾੜਾ ਦੇ ਸੱਜਨਗੜ੍ਹ ਥਾਣਾ ਖੇਤਰ 'ਚ ਤਲਾਬ 'ਚ ਨਹਾਉਣ ਗਏ ਦੋ ਭਰਾਵਾਂ ਸਮੇਤ ਚਾਰ ਬੱਚਿਆਂ ਦੀ ਸ਼ੁੱਕਰਵਾਰ ਨੂੰ ਡੂੰਘੇ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਤੋਂ ਬਾਅਦ ਬੱਚੇ ਨਹਾਉਣ ਲਈ ਤਲਾਬ 'ਚ ਗਏ ਤਾਂ ਸਾਰੇ ਡੂੰਘੇ ਪਾਣੀ 'ਚ ਡੁੱਬ ਗਏ। ਉਨ੍ਹਾਂ ਨੇ ਦੱਸਿਆ ਕਿ ਜਦੋਂ ਬੱਚੇ ਘਰ ਵਾਪਸ ਨਹੀਂ ਆਏ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਇੰਚਾਰਜ ਨਗੇਂਦਰ ਸਿੰਘ ਨੇ ਦੱਸਿਆ, ''ਦੋ ਭਰਾਵਾਂ ਸਮੇਤ ਚਾਰ ਬੱਚੇ ਛੱਪੜ 'ਚ ਡੁੱਬ ਗਏ। ਸਾਰੇ ਇੱਕੋ ਪਿੰਡ ਦੇ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰੋਹਿਤ (8), ਸ਼ੈਲੇਂਦਰ (6), ਸਨੇਸ਼ (8) ਅਤੇ ਹੇਮੰਤ (12) ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਇਕ ਹੋਰ ਟਰੇਨ ਪਟੜੀ ਤੋਂ ਉਤਰੀ, ਗੁਜਰਾਤ 'ਚ ਵਲਸਾਡ ਅਤੇ ਸੂਰਤ ਸਟੇਸ਼ਨ ਵਿਚਾਲੇ ਵਾਪਰੀ ਘਟਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e