ਬਰੂਹਾਂ 'ਤੇ ਢੁਕਣ ਵਾਲੀ ਸੀ ਬਰਾਤ, ਅਚਾਨਕ ਮਿਲੀ ਲਾੜੀ ਦੀ ਮੌਤ ਦੀ ਖ਼ਬਰ ਨੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ

05/20/2022 2:21:32 PM

ਛਿੰਦਵਾੜਾ (ਵਾਰਤਾ)- ਮੱਧ ਪ੍ਰਦੇਸ਼ ਦੇ ਛਿੰਦਵਾੜਾ 'ਚ ਇਕ ਪਰਿਵਾਰ 'ਚ ਉਸ ਸਮੇਂ ਸੋਗ ਦਾ ਮਾਹੌਲ ਬਣ ਗਿਆ, ਜਦੋਂ ਵਿਆਹ ਦੇ ਠੀਕ ਇਕ ਦਿਨ ਪਹਿਲਾਂ ਪੇਸ਼ੇ ਤੋਂ ਡਾਕਟਰ ਲਾੜੀ ਦੀ ਅਚਾਨਕ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਵੀਰਵਾਰ ਸ਼ਾਮ ਲਾੜੀ ਨਾਸ਼ਤਾ ਕਰ ਰਹੀ ਸੀ। ਉਸ ਦੇ ਗਲ਼ੇ 'ਚ ਅਚਾਨਕ ਕੁਝ ਅਟਕਣ ਲੱਗਾ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਿਰ 'ਚ ਗੋਲ਼ੀ ਵੱਜਣ ਕਾਰਨ ਬ੍ਰੇਨ ਡੈੱਡ ਹੋਈ 6 ਸਾਲਾ ਮਾਸੂਮ, 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ

ਪਰਿਵਾਰ ਸੂਤਰਾਂ ਅਨੁਸਾਰ ਨਗਰ ਦੇ ਬਰਾਰੀਪੁਰਾ ਮੁਹੱਲੇ 'ਚ ਇਕ ਮਹਿਲਾ ਡਾਕਟਰ ਮੇਘਾ ਦਾ ਸ਼ੁੱਕਰਵਾਰ ਯਾਨੀ ਅੱਜ ਵਿਆਹ ਸੀ ਪਰ ਇਕ ਦਿਨ ਪਹਿਲਾਂ ਉਹ ਇਕ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੋ ਗਈ। ਨਾਸ਼ਤੇ ਦੌਰਾਨ ਉਸ ਦੇ ਗਲ਼ੇ 'ਚ ਕੁਝ ਪਰੇਸ਼ਾਨੀ ਹੋਈ ਅਤੇ ਮਾਮਲਾ ਵਧਣ 'ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਮੇਘਾ ਪੁਣੇ 'ਚ ਡਾਕਟਰ ਸੀ ਅਤੇ ਉਹ ਵਿਆਹ ਲਈ ਆਪਣੇ ਗ੍ਰਹਿ ਨਗਰ ਛਿੰਦਵਾੜਾ 'ਚ ਸੀ। ਪੁਣੇ ਤੋਂ ਬਰਾਤ ਨਾਗਪੁਰ ਤੱਕ ਪਹੁੰਚ ਗਈ ਸੀ, ਉਦੋਂ ਲਾੜੇ ਪੱਖ ਨੂੰ ਲਾੜੀ ਦੇ ਦਿਹਾਂਤ ਦੀ ਖ਼ਬਰ ਮਿਲੀ ਅਤੇ ਬਰਾਤ ਉੱਥੋਂ ਹੀ ਵਾਪਸ ਪਰਤ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News