ਅਮਰਨਾਥ ਯਾਤਰਾ ਦੌਰਾਨ 3 ਸ਼ਰਧਾਲੂਆਂ ਦੀ ਮੌਤ

Wednesday, Jul 11, 2018 - 10:33 PM (IST)

ਅਮਰਨਾਥ ਯਾਤਰਾ ਦੌਰਾਨ 3 ਸ਼ਰਧਾਲੂਆਂ ਦੀ ਮੌਤ

ਸ਼੍ਰੀਨਗਰ—ਪਵਿੱਤਰ ਅਮਰਨਾਥ ਗੁਫਾ ਦੇ ਨੇੜੇ ਦਿਲ ਦਾ ਦੌਰਾ ਪੈਣ ਨਾਲ 2 ਸ਼ਰਧਾਲੂਆਂ ਦੀ ਮੌਤ ਹੋ ਗਈ। ਉੱਥੇ ਹੀ ਪੁਲਵਾਮਾ ਜ਼ਿਲੇ 'ਚ ਸੜਕ ਹਾਦਸੇ 'ਚ ਇਕ ਮਹਿਲਾ ਸ਼ਰਧਾਲੂ ਦੀ ਜਾਨ ਚੱਲੀ ਗਈ। ਇਸੇ ਸਾਲ ਯਾਤਰਾ ਦੌਰਾਨ ਮ੍ਰਿਤਕਾਂ ਦੀ ਗਿਣਤੀ 20 ਹੋ ਚੁੱਕੀ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਮਰਨਾਥ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਕ ਵਾਹਨ ਅਵੰਤੀਪੁਰਾ ਇਲਾਕੇ ਦੇ ਪਡਗਾਮਪੁਰਾ 'ਚ ਸਕੂਲੀ ਬੱਸ ਨਾਲ ਟਕਰਾ ਗਿਆ ਜਿਸ ਨਾਲ ਇਕ ਮਹਿਲਾ ਸ਼ਰਧਾਲੂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜੈਪੁਰ ਨਿਵਾਸੀ ਸਵਿਤਾ ਦੇ ਰੂਪ 'ਚ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਕਾਲੀ ਮਾਤਾ ਮਾਰਗ 'ਤੇ ਕੱਲ ਇਕ ਸ਼ਰਧਾਲੂ ਮਹਿੰਦਰ ਪਾਲ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਨਾਲ ਆਂਧਰਾ ਪ੍ਰਦੇਸ਼ ਨਿਵਾਸੀ ਦੀ ਕੋਟੇਸ਼ਵਰ ਦੀ ਮੌਤ ਹੋ ਗਈ।


Related News