ਅਮਰਨਾਥ ਜਾ ਰਹੇ ਤੀਰਥ ਯਾਤਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Saturday, Jul 01, 2017 - 05:20 PM (IST)

ਸ਼੍ਰੀਨਗਰ—ਦੱਖਣੀ ਕਸ਼ਮੀਰ 'ਚ ਸਥਿਤ ਅਮਰਨਾਥ ਗੁਫਾ ਦੇ ਦਰਸ਼ਨ ਲਈ ਜਾ ਰਹੇ ਪੱਛਮੀ ਬੰਗਾਲ ਦੇ 72 ਸਾਲਾ ਇਕ ਤੀਰਥ ਯਾਤਰੀ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਯਾਤਰਾ ਦੌਰਾਨ ਜਾਨ ਗਵਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧ ਕੇ ਤਿੰਨ ਹੋ ਗਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਵੜਾ ਦੇ ਰਹਿਣ ਵਾਲੇ ਏ.ਕੇ. ਮੁਖਰਜੀ ਦਾ ਅੱਜ ਸਵੇਰੇ ਪੋਸ਼ਪੱਥਰੀ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਰਾਰੀ ਮਾਰਗ 'ਤੇ 29 ਜੂਨ ਨੂੰ ਪੱਥਰ ਲੱਗਣ ਕਾਰਨ ਜੰਮੂ ਦੇ ਇਕ ਤੀਰਥ ਯਾਤਰੀ ਦੀ ਮੌਤ ਹੋ ਗਈ ਸੀ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਉਸੇ ਥਾਂ 'ਤੇ ਦਿਲ ਦਾ ਦੌਰਾ ਪੈਣ ਕਾਰਨ ਆਈ.ਟੀ.ਬੀ.ਪੀ. ਦੇ ਸਹਾਇਕ ਸਭ ਇੰਸਪੈਕਟਰ ਦੀ ਮੌਤ ਹੋ ਗਈ ਸੀ। ਇਸ 'ਚ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਐਸ.ਏ.ਐਸ.ਬੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਨੌਜ ਵਜੇ ਗੁਫਾ ਦੇ ਅੰਦਰ 15,000 ਤੋਂ ਵਧ ਤੀਰਥ ਯਾਤਰੀਆਂ ਨੇ ਕੁਦਰਤੀ ਰੁਪ ਨਾਲ ਬਣੇ ਹਿਮਲਿੰਗ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਦੱਸਿਆ ਕਿ ਪਹਿਲਗਾਮ ਅਤੇ ਬਾਲਟਾਲ ਦੋਵੇਂ ਰਸਤਿਆਂ ਤੋਂ ਯਾਤਰਾ ਸਚਾਰੂ ਰੂਪ ਨਾਲ ਜਾਰੀ ਹੈ। 40 ਦਿਨੀਂ ਯਾਤਰਾ ਸੱਤ ਅਗਸਤ ਨੂੰ ਪੂਰੀ ਹੋਵੇਗੀ, ਜਿਸ ਦਿਨ ਰੱਖੜੀ ਹੈ।