ਕਰਜ਼ੇ ਦਾ ਸਦਮੇ ਲੱਗਣ ਨਾਲ ਕਿਸਾਨ ਦੀ ਮੌਤ
Tuesday, Oct 24, 2017 - 03:31 PM (IST)

ਮਹੋਬਾ— ਉੱਤਰ ਪ੍ਰਦੇਸ਼ 'ਚ ਮਹੋਬਾ ਦੇ ਅਜਨਰ ਇਲਾਕੇ 'ਚ ਕਰਜ਼ੇ 'ਚ ਫਸੇ ਇਕ ਕਿਸਾਨ ਦੀ ਅੱਜ ਸਦਮਾ ਲੱਗਣ ਨਾਲ ਮੌਤ ਹੋ ਗਈ। ਪੁਲਸ ਸਬ ਇੰਸਪੈਕਟਰ ਦਿਨੇਸ਼ ਸਿੰਘ ਨੇ ਦੱਸਿਆ ਕਿ ਸਿਯਾਵਨ ਪਿੰਡ ਨਿਵਾਸੀ ਕਿਸਾਨ ਮਦਨ ਰਾਜਪੂਤ (62) ਸਵੇਰ ਖੇਤ 'ਚ ਗਿਆ ਸੀ। ਪਸ਼ੂਆਂ ਨੂੰ ਚਾਰਾ-ਪਾਣੀ ਦਿੰਦੇ ਹੋਏ ਅਚਾਨਕ ਛਾਤੀ 'ਚ ਦਰਦ ਹੋਣ ਲੱਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ। ਪੁੱਤਰ ਰਾਮਨਾਰਾਇਣ ਕਿਸਾਨ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਸਿੰਘ ਨੇ ਦੱਸਿਆ ਕਿ ਘਰਦਿਆਂ ਦੇ ਮੁਤਾਬਕ ਕਿਸਾਨ ਨੇ ਖੇਤੀ-ਬਾੜੀ ਕੰਮਾਂ ਲਈ ਇਲਾਹਾਬਾਦ ਯੂ. ਪੀ. ਗ੍ਰਾਮੀਣ ਬੈਂਕ ਦੀ ਅਜਨਰ ਸ਼ਾਖਾ ਤੋਂ ਡੇਢ ਲੱਖ ਰੁਪਏ ਕਰਜ਼ਾ ਲਿਆ ਹੋਇਆ ਸੀ। ਬਾਰਿਸ਼ ਨਾ ਹੋਣ ਨਾਲ ਫਸਲ ਖਰਾਬ ਹੋਣ ਅਤੇ ਨਾ ਮਿਲਣ 'ਤੇ ਉਹ ਜ਼ਿਆਦਾ ਕਰਜ਼ੇ ਹੇਠ ਆ ਗਿਆ। ਕਿਸਾਨ ਦੀ ਮੌਤ ਦੀ ਸੂਚਨਾ ਮਿਲਣ 'ਤੇ ਕੁਲਪਹਾੜ ਦੇ ਨਾਇਬ ਤਹਿਸੀਲਦਾਰ ਅਰੁਣ ਕੁਮਾਰ ਨੇ ਖੁਦ ਪਹੁੰਚ ਕੇ ਜਾਂਚ ਪੜਤਾਲ ਕੀਤੀ ਹੈ।