ਸਮੁੰਦਰੀ ਫੌਜ ਦੀ ਵਧੇਗੀ ਤਾਕਤ, ਜਲਦ ਹੋਵੇਗੀ 26 ਰਾਫੇਲ-M ਜੈੱਟ ਤੇ 3 ਸਕਾਰਪੀਅਨ ਪਣਡੁੱਬੀਆਂ ਦੀ ਖਰੀਦ
Monday, Dec 02, 2024 - 07:13 PM (IST)
ਨਵੀਂ ਦਿੱਲੀ (ਏਜੰਸੀ)- ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਨੇ ਕਿਹਾ ਹੈ ਕਿ ਭਾਰਤ ਅਗਲੇ ਮਹੀਨੇ 26 ਰਾਫੇਲ ਲੜਾਕੂ ਜਹਾਜ਼ਾਂ ਦੇ ਸਮੁੰਦਰੀ ਫੌਜ ਸੰਸਕਰਣ ਅਤੇ ਤਿੰਨ ਵਾਧੂ ਸਕਾਰਪੀਅਨ ਪਣਡੁੱਬੀਆਂ ਦੀ ਖ਼ਰੀਦ ਲਈ ਵੱਖ-ਵੱਖ ਸਮਝੌਤਿਆਂ ’ਤੇ ਹਸਤਾਖਰ ਕਰ ਸਕਦਾ ਹੈ। ਇਸ ਨਾਲ ਸਮੁੰਦਰੀ ਫੌਜ ਦੀ ਤਾਕਤ ’ਚ ਕਾਫ਼ੀ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਅਮਰੀਕਾ: ਅਲਾਸਕਾ ਦੇ ਸਮੁੰਦਰ 'ਚ ਪਲਟੀ ਮਛੇਰਿਆਂ ਦੀ ਕਿਸ਼ਤੀ, 5 ਲੋਕ ਲਾਪਤਾ
ਐਡਮਿਰਲ ਤ੍ਰਿਪਾਠੀ ਨੇ ਕਿਹਾ ਕਿ ਚੀਨ ਅਤੇ ਪਾਕਿਸਤਾਨ ਦੀ ਸਮੁੰਦਰੀ ਫੌਜ ਦੀਆਂ ਸਰਗਰਮੀਆਂ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਸਮੁੰਦਰੀ ਫੌਜ ਦਿਵਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਮਿਰਲ ਤ੍ਰਿਪਾਠੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ 2 ਪਰਮਾਣੂ ਸੰਚਾਲਿਤ ਪਣਡੁੱਬੀਆਂ ਲਈ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਚੀਨ ਦੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ਾਂ ਤੇ ਉਨ੍ਹਾਂ ਦੇ ਖੋਜੀ ਜਹਾਜ਼ਾਂ ਸਮੇਤ ਖੇਤਰ ਤੋਂ ਬਾਹਰ ਦੀਆਂ ਤਾਕਤਾਂ ’ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਉਹ ਕੀ ਕਰ ਰਹੇ ਹਨ ਅਤੇ ਕਿੱਥੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਫੁੱਟਬਾਲ ਮੈਚ ਦੌਰਾਨ ਮਚੀ ਭਾਜੜ, ਕਈ ਲੋਕਾਂ ਦੀ ਮੌਤ
ਸਮੁੰਦਰੀ ਫੌਜ ਦੇ ਮੁਖੀ ਨੇ ਇਹ ਵੀ ਕਿਹਾ ਕਿ ਦੇਸ਼ ਦੀ ਸਮੁੰਦਰੀ ਫੌਜ ਦੀ ਸਮਰੱਥਾ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਸ ਸਮੇਂ 62 ਜਹਾਜ਼ਾਂ ਤੇ ਇੱਕ ਪਣਡੁੱਬੀ ਦਾ ਨਿਰਮਾਣ ਚੱਲ ਰਿਹਾ ਹੈ। ਪਾਕਿਸਤਾਨ ਦੀ ਸਮੁੰਦਰੀ ਤਾਕਤ ਵਧਾਉਣ ਵਿਚ ਚੀਨ ਦੀ ਮਦਦ ਬਾਰੇ ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਚੀਨ ਪਾਕਿਸਤਾਨ ਨੂੰ ਫੌਜੀ ਪੱਖੋਂ ਮਜ਼ਬੂਤ ਕਰਨ ਵਿਚ ਦਿਲਚਸਪੀ ਰੱਖਦਾ ਹੈ। ਤ੍ਰਿਪਾਠੀ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਪਾਕਿਸਤਾਨੀ ਸਮੁੰਦਰੀ ਫੌਜ ਦੇ ਹੈਰਾਨੀਜਨਕ ਵਿਕਾਸ ਤੋਂ ਜਾਣੂ ਹੈ ਜਿਸ ਦਾ ਮੰਤਵ 50 ਜਹਾਜ਼ਾਂ ਦੀ ਸਮੁੰਦਰੀ ਫੌਜ ਬਣਨਾ ਹੈ। ਉਸਨੇ ਆਪਣੇ ਲੋਕਾਂ ਦੀ ਭਲਾਈ ਦੀ ਬਜਾਏ ਹਥਿਆਰਾਂ ਦੀ ਚੋਣ ਕੀਤੀ ਹੈ।
ਇਹ ਵੀ ਪੜ੍ਹੋ: ਸਿਰਫ਼ ਤੌਲੀਆ ਲਪੇਟ ਕੇ ਮੈਟਰੋ 'ਚ ਚੜ੍ਹੀਆਂ 4 ਕੁੜੀਆਂ, ਵੇਖਦੇ ਰਹਿ ਗਏ ਲੋਕ (ਵੀਡੀਓ ਵਾਇਰਲ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8