ਸਸਕਾਰ ਤੋਂ ਪਹਿਲਾਂ ਬੰਦਾ ਹੋਇਆ ਜ਼ਿੰਦਾ! ਧਾਹਾਂ ਮਾਰ ਰੋਂਦੇ ਪਰਿਵਾਰ ਤੋਂ ਨਹੀਂ ਸਾਂਭੀ ਜਾ ਰਹੀ ਖੁਸ਼ੀ

Thursday, Jun 27, 2024 - 12:25 AM (IST)

ਹੈਦਰਾਬਾਦ- ਇਕ ਮ੍ਰਿਤਕ ਵਿਅਕਤੀ ਦੀ ਗਲਤ ਪਛਾਣ ਦੇ ਚਲਦੇ ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ 'ਚ 'ਅੰਤਿਮ ਸੰਸਕਾਰ' ਦੇ ਸਮੇਂ ਇਕ ਵਿਅਕਤੀ ਦੇ ਜ਼ਿੰਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 

ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਘਟਨਾ ਵਿਕਰਾਬਾਦ ਜ਼ਿਲ੍ਹੇ ਦੇ ਪਿੰਡ ਨਵੰਦਗੀ ਵਿੱਚ ਵਾਪਰੀ ਜਿੱਥੇ 'ਮ੍ਰਿਤਕ' ਦੇ ਪਰਿਵਾਰਕ ਮੈਂਬਰ ਉਸ ਨੂੰ ਦਫ਼ਨਾਉਣ ਦੀ ਤਿਆਰੀ ਕਰ ਰਹੇ ਸਨ।

ਇਹ ਵੀ ਪੜ੍ਹੋ- ਸਸਤੀ ਹੋ ਗਈ ਸ਼ਰਾਬ, 1 ਜੁਲਾਈ ਤੋਂ ਪਿਅੱਕੜਾਂ ਦੀਆਂ ਲੱਗਣਗੀਆਂ ਮੌਜਾਂ

ਕੀ ਹੈ ਪੂਰਾ ਮਾਮਲਾ

ਪੇਸ਼ੇ ਤੋਂ ਦਿਹਾੜੀਦਾਰ ਮਜ਼ਦੂਰ ਪੀ. ਯੇਲੱਪਾ (40) ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ ਗਈ ਸੀ। ਯੇਲੱਪਾ ਦਾ ਮੋਬਾਈਲ ਫ਼ੋਨ ਲਾਸ਼ ਦੇ ਨਾਲ ਮਿਲਿਆ ਸੀ ਜਿਸ ਤੋਂ ਬਾਅਦ ਯੇਲੱਪਾ ਨੂੰ ਮ੍ਰਿਤਕ ਮੰਨ ਲਿਆ ਗਿਆ ਸੀ।

ਅਧਿਕਾਰੀ ਨੇ ਦੱਸਿਆ ਕਿ ਜੀ.ਆਰ.ਪੀ. ਕਰਮਚਾਰੀਆਂ ਨੂੰ 22 ਜੂਨ ਦੀ ਰਾਤ ਵਿਕਰਾਬਾਦ ਰੇਲਵੇ ਸਟੇਸ਼ਨ 'ਤੇ ਪਟੜੀ 'ਤੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਜਿਸ ਦਾ ਸਿਰ ਕੁਚਲਿਆ ਹੋਇਆ ਸੀ ਅਤੇ ਉਸ ਦੀ ਪਛਾਣ ਨਹੀਂ ਹੋ ਪਾ ਰਹੀ ਸੀ। ਲਾਸ਼ ਦੇ ਕੋਲ ਇੱਕ ਮੋਬਾਈਲ ਫ਼ੋਨ ਮਿਲਿਆ ਅਤੇ ਜਦੋਂ ਪੁਲਸ ਅਧਿਕਾਰੀਆਂ ਨੇ ਉਸ ਫ਼ੋਨ ਤੋਂ ਪਰਿਵਾਰਕ ਮੈਂਬਰਾਂ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਯੇਲੱਪਾ ਦਾ ਹੈ।

ਅਧਿਕਾਰੀ ਨੇ ਦੱਸਿਆ ਕਿ ਯੇਲੱਪਾ ਦੀ ਪਤਨੀ ਅਤੇ ਉਸਦੇ ਪਰਿਵਾਰਕ ਮੈਂਬਰ 23 ਜੂਨ ਨੂੰ ਵਿਕਰਾਬਾਦ ਦੇ ਸਰਕਾਰੀ ਹਸਪਤਾਲ ਪਹੁੰਚੇ ਅਤੇ ਲਾਸ਼ ਦੀ "ਪਛਾਣ" ਕਰਕੇ ਦੱਸਿਆ ਕਿ ਇਹ ਯੇਲੱਪਾ ਦੀ ਹੈ। 

ਇਹ ਵੀ ਪੜ੍ਹੋ- ਕੇਂਦਰ ਨੇ ਲੈ ਲਏ ਵੱਡੇ ਫੈਸਲੇ, ਆਮ ਬੰਦੇ ਤੋਂ ਲੈ ਕੇ ਵੱਡੇ ਵਪਾਰੀ ਤੱਕ ਵੀ ਹੋਣਗੇ ਪ੍ਰਭਾਵਿਤ

ਪਰਿਵਾਰਕ ਮੈਂਬਰਾਂ ਨੂੰ ਸੌਂਪੀ ਮ੍ਰਿਤਕ ਦੇਹ 

ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਅਤੇ ਉਹ ਆਪਣੇ ਪਿੰਡ ਲੈ ਗਏ। ਜਦੋਂ ਪਰਿਵਾਰ ਅਤੇ ਰਿਸ਼ਤੇਦਾਰ ਲਾਸ਼ ਨੂੰ ਦਫ਼ਨਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਦੁਪਹਿਰ ਨੂੰ ਕੁਝ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਤੰਦੂਰ ਕਸਬੇ ਵਿੱਚ ਯੈਲੱਪਾ ਨੂੰ ਜ਼ਿੰਦਾ ਦੇਖਿਆ ਹੈ। ਇਸ ਦੌਰਾਨ ਯੇਲੱਪਾ ਨੇ ਵੀ ਘਰ ਪਰਤ ਕੇ ਆਪਣੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ।

ਅਧਿਕਾਰੀ ਨੇ ਦੱਸਿਆ ਕਿ ਯੇਲੱਪਾ ਦੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਜੀ.ਆਰ.ਪੀ. ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਨੇ ਪਿੰਡ ਪਹੁੰਚ ਕੇ ਲਾਸ਼ ਨੂੰ ਵਾਪਸ ਲਿਆਂਦਾ ਅਤੇ ਵਿਕਰਾਬਾਦ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ। ਹੁਣ ਜੀ.ਆਰ.ਪੀ. ਫਿਰ ਲਾਸ਼ ਦੀ ਸ਼ਨਾਖਤ ਕਰਨ ਵਿੱਚ ਜੁਟੀ ਹੈ।

ਇਹ ਵੀ ਪੜ੍ਹੋ- ਬਿਹਾਰ ਨਹੀਂ, ਸਭ ਤੋਂ ਪਹਿਲਾਂ ਇਥੋਂ ਲੀਕ ਹੋਇਆ ਸੀ ਨੀਟ ਦਾ ਪੇਪਰ, ਸਾਹਮਣੇ ਆਈ ਨਵੀਂ ਜਾਣਕਾਰੀ


Rakesh

Content Editor

Related News