ਮੁੰਬਈ ''ਚ ਉਸਾਰੀ ਅਧੀਨ ਇਮਾਰਤ ਦੀ 12ਵੀਂ ਮੰਜ਼ਿਲ ''ਤੇ ਮਿਲੀ ਨੌਜਵਾਨ ਦੀ ਹੱਥ-ਪੈਰ ਬੰਨ੍ਹੀ ਲਾਸ਼

03/14/2023 2:50:45 PM

ਮੁੰਬਈ- ਮੁੰਬਈ ਦੇ ਲਾਲਬਾਗ ਇਲਾਕੇ 'ਚ ਇਕ ਉਸਾਰੀ ਅਧੀਨ ਇਮਾਰਤ ਦੀ 12ਵੀਂ ਮੰਜ਼ਿਲ 'ਤੇ ਇਕ 19 ਸਾਲਾ ਮੁੰਡੇ ਦੀ ਲਾਸ਼ ਮਿਲੀ ਹੈ। ਪੁਲਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਸੂਦਮੀਆ ਰਮਜ਼ਾਨ ਵਜੋਂ ਹੋਈ ਹੈ।ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਕਿਹਾ ਕਿ ਮੁਲਜ਼ਮ ਨੇ ਨੌਜਵਾਨ ਨੂੰ ਫਾਂਸੀ ਦੇਣ ਤੋਂ ਪਹਿਲਾਂ  ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਸਨ।

ਕਾਲਾਚੌਕੀ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ਼ ਆਈ. ਪੀ. ਸੀ. 302 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਇਮਾਰਤ 45 ਮੰਜ਼ਿਲਾਂ ਦੀ ਬਣਾਈ ਜਾ ਰਹੀ ਹੈ ਅਤੇ ਮ੍ਰਿਤਕ ਉੱਥੇ ਕੰਮ ਕਰਦਾ ਸੀ। ਉਹ ਪੱਛਮੀ ਬੰਗਾਲ ਦਾ ਵਸਨੀਕ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪੁਲਸ ਨੇ ਦੱਸਿਆ ਕਿ ਪਿਛਲੇ ਹਫ਼ਤੇ ਬੁੱਧਵਾਰ ਨੂੰ ਮੁੰਬਈ ਦੇ ਘਾਟਕੋਪਰ ਖੇਤਰ 'ਚ ਇਕ ਜੋੜਾ ਆਪਣੀ ਰਿਹਾਇਸ਼ ਦੇ ਬਾਥਰੂਮ ਦੇ ਅੰਦਰ ਰਹੱਸਮਈ ਹਲਾਤਾਂ 'ਚ ਮ੍ਰਿਤਕ ਪਾਇਆ ਗਿਆ ਸੀ। ਇਹ ਜੋੜਾ ਘਾਟਕੋਪਰ ਇਲਾਕੇ ਵਿਚ ਕੁਕਰੇਜਾ ਇਮਾਰਤ 'ਚ ਰਹਿੰਦਾ ਸੀ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੀ ਨੌਕਰਾਣੀ ਨੇ ਲਾਸ਼ਾਂ ਦੇਖੀਆਂ ਅਤੇ ਤੁਰੰਤ ਰਿਸ਼ਤੇਦਾਰਾਂ ਨੂੰ ਬੁਲਾਇਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜੋੜਾ ਇਮਾਰਤ ਦੀ 5ਵੀਂ ਮੰਜ਼ਿਲ 'ਤੇ ਰਹਿੰਦਾ ਸੀ। ਉਨ੍ਹਾਂ ਦੇ ਕੁਝ ਰਿਸ਼ਤੇਦਾਰ ਨੇੜੇ ਦੀਆਂ ਇਮਾਰਤਾਂ ਵਿਚ ਰਹਿੰਦੇ ਹਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
 


Tanu

Content Editor

Related News