ਟਿਊਸ਼ਨ ਗਈ ਵਿਦਿਆਰਥਣ ਹੋਈ ਲਾਪਤਾ, 2 ਦਿਨਾਂ ਬਾਅਦ ਇਸ ਹਾਲਤ ''ਚ ਮਿਲੀ ਲਾਸ਼

Thursday, Feb 02, 2023 - 01:38 PM (IST)

ਟਿਊਸ਼ਨ ਗਈ ਵਿਦਿਆਰਥਣ ਹੋਈ ਲਾਪਤਾ, 2 ਦਿਨਾਂ ਬਾਅਦ ਇਸ ਹਾਲਤ ''ਚ ਮਿਲੀ ਲਾਸ਼

ਰੇਵਾੜੀ (ਭਾਸ਼ਾ)- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ 2 ਦਿਨਾਂ ਤੋਂ ਲਾਪਤਾ ਕੁੜੀ (15) ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਬੁੱਧਵਾਰ ਸ਼ਾਮ ਰੋਹਤਕ-ਬਾਵਲ ਰਾਜਮਾਰਗ 'ਤੇ ਰਾਮਗੜ੍ਹ ਚੌਕ ਕੋਲ ਕੁੜੀ ਦੀ ਲਾਸ਼ ਮਿਲੀ। ਪੁਲਸ ਨੇ ਦੱਸਿਆ ਕਿ ਉਹ 10ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਰੇਵਾੜੀ ਦੀ ਰਹਿਣ ਵਾਲੀ ਸੀ।

ਇਹ ਵੀ ਪੜ੍ਹੋ : ਰੇਪ ਤੋਂ ਬਾਅਦ 3 ਸਾਲਾ ਮਾਸੂਮ ਦਾ ਕੀਤਾ ਸੀ ਕਤਲ, ਕੋਰਟ ਨੇ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ

ਕੁੜੀ ਦੀ ਗਰਦਨ 'ਤੇ ਚਾਕੂ ਦੇ ਜ਼ਖ਼ਮ ਦੇ ਨਿਸ਼ਾਨ ਹਨ। ਪੁਲਸ ਅਨੁਸਾਰ ਕੁੜੀ ਮੰਗਲਵਾਰ ਨੂੰ ਟਿਊਸ਼ਨ ਲਈ ਘਰੋਂ ਗਈ ਸੀ ਪਰ ਵਾਪਸ ਨਹੀਂ ਆਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਿਟੀ ਥਾਣੇ 'ਚ ਅਗਵਾ ਦਾ ਮਾਮਲਾ ਦਰਜ ਕਰਵਾਇਆ। ਸਿਟੀ ਪੁਲਸ ਥਾਣੇ ਦੇ ਇੰਚਾਰਜ ਵਿਦਿਆ ਸਾਗਰ ਨੇ ਕਿਹਾ,''ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।''

ਇਹ ਵੀ ਪੜ੍ਹੋ : ਧਨਬਾਦ ਅਗਨੀਕਾਂਡ : ਪਰਿਵਾਰ ਦੇ ਜੀਆਂ ਦੀ ਮੌਤ ਤੋਂ ਬੇਖ਼ਬਰ ਧੀ ਨੇ ਲਏ 7 ਫੇਰੇ


author

DIsha

Content Editor

Related News