ਲਾਸ਼ ਨੂੰ ਸ਼ਮਸ਼ਾਨ ਲਿਜਾਉਣ ਲਈ ਐਂਬੂਲੈਂਸ ਚਾਲਕ ਨੇ ਮੰਗੇ 14 ਹਜ਼ਾਰ, ਪੁਲਸ ਨੇ ਕੀਤਾ ਗ੍ਰਿਫ਼ਤਾਰ

05/02/2021 6:46:39 PM

ਨਵੀਂ ਦਿੱਲੀ- ਭਾਰਤ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਲਪੇਟ 'ਚ ਹੈ। ਅਜਿਹੇ ਸਮੇਂ ਕਿਤੇ ਆਕਸੀਜਨ ਤਾਂ ਕਿਤੇ ਰੇਮਡੀਸਿਵੀਰ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਹੁਣ ਐਂਬੂਲੈਂਸ ਵਾਲੇ ਹੀ ਲੋਕਾਂ ਤੋਂ ਮਨਮਰਜ਼ੀ ਦਾ ਕਿਰਾਇਆ ਵਸੂਲ ਰਹੇ ਹਨ। ਦਿੱਲੀ ਤੋਂ ਹੀ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਾਈਫਡ ਹਸਪਤਾਲ ਤੋਂ ਨਿਗਮਬੋਧ ਘਾਟ ਤੱਕ ਅੰਤਿਮ ਸੰਸਕਾਰ ਲਈ ਲਾਸ਼ ਲਿਜਾਉਣ ਲਈ ਐਂਬੂਲੈਂਸ ਚਾਲਕ ਨੇ ਪੀੜਤ ਪਰਿਵਾਰ ਤੋਂ 14 ਹਜ਼ਾਰ ਰੁਪਏ ਮੰਗ ਲਏ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਦੂਰੀ ਸਿਰਫ਼ 6 ਕਿਲੋਮੀਟਰ ਦੀ ਹੀ ਹੈ।

PunjabKesariਪੀੜਤ ਪਰਿਵਾਰ ਨੇ ਇਸ ਗੱਲ ਦੀ ਜਾਣਕਾਰੀ ਦਿੱਲੀ ਪੁਲਸ ਨੂੰ ਦਿੱਤੀ ਅਤੇ ਦੱਸਿਆ ਕਿ ਐਂਬੂਲੈਂਸ ਨੰਬਰ ਯੂ.ਪੀ. 24J9174 ਦੇ ਚਾਲਕ ਨੇ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਤੋਂ ਵੱਧ ਰਕਮ ਵਸੂਲੀ ਹੈ। ਸੂਚਨਾ ਮਿਲਦੇ ਹੀ ਦਿੱਲੀ ਪੁਲਸ ਨੇ ਕਾਂਧੀ ਲਾਲ ਨਾਮੀ ਐਂਬੂਲੈਂਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਕਿ ਦਿੱਲੀ ਦੇ ਜਮੁਨਾ ਬਜ਼ਾਰ ਦਾ ਰਹਿਣ ਵਾਲਾ ਹੈ। ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਗੈਰ-ਕਾਨੂੰਨੀ ਵਸੂਲੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪਰਿਵਾਰ 'ਚੋਂ ਉੱਠੀਆਂ 3 ਅਰਥੀਆਂ, ਕੋਰੋਨਾ ਪਾਜ਼ੇਟਿਵ 2 ਭਰਾਵਾਂ ਦੀ ਮੌਤ ਮਗਰੋਂ ਤੀਜੇ ਦੀ ਸਦਮੇ 'ਚ ਮੌਤ


DIsha

Content Editor

Related News