ਦੁਖ਼ਦਾਈ ਘਟਨਾ : ਘਰ ’ਚ ਲਟਕਦੀਆਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਜਾਣੋ ਕਾਰਨ

Thursday, Dec 22, 2022 - 10:20 PM (IST)

ਦੁਖ਼ਦਾਈ ਘਟਨਾ : ਘਰ ’ਚ ਲਟਕਦੀਆਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਜਾਣੋ ਕਾਰਨ

ਜੈਪੁਰ (ਭਾਸ਼ਾ) : ਜੈਪੁਰ ਦਿਹਾਤੀ ਦੇ ਕੋਟਪੁਤਲੀ ਥਾਣਾ ਖੇਤਰ ’ਚ ਵੀਰਵਾਰ ਨੂੰ ਇਕ ਬਜ਼ੁਰਗ ਪਤੀ-ਪਤਨੀ ਦੀਆਂ ਲਾਸ਼ਾਂ ਘਰ ’ਚ ਲਟਕਦੀਆਂ ਮਿਲੀਆਂ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਥਾਣਾ ਅਧਿਕਾਰੀ ਸਵਾਈ ਸਿੰਘ ਨੇ ਦੱਸਿਆ ਕਿ ਮੁਹੱਲਾ ਸਰਾਏ ਜਨਾਨਾ ਹਸਪਤਾਲ ਦੇ ਸਾਹਮਣੇ ਰਮੇਸ਼ ਸ਼ਰਮਾ (50) ਅਤੇ ਉਨ੍ਹਾਂ ਦੀ ਪਤਨੀ ਸੰਤੋਸ਼ ਸ਼ਰਮਾ (50) ਕਮਰੇ ’ਚ ਲਟਕਦੇ ਮਿਲੇ।

ਇਹ ਵੀ ਪੜ੍ਹੋ : ਖੁਦ ਨੂੰ CBI ਦਾ ਡਾਇਰੈਕਟਰ ਦੱਸ ਸਿਆਸੀ ਗਲਿਆਰਿਆਂ 'ਚ ਜਮਾਉਂਦਾ ਸੀ ਧੌਂਸ, ਪੁਲਸ ਨੇ ਕੀਤਾ ਕਾਬੂ

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੰਤੋਸ਼ ਦੇ ਕੈਂਸਰ ਤੋਂ ਪੀੜਤ ਹੋਣ ਦਾ ਪਤਾ ਲੱਗਣ ’ਤੇ ਦੋਵੇਂ ਸਦਮੇ ’ਚ ਆ ਗਏ ਸਨ, ਜਿਸ ਕਾਰਨ ਦੋਵਾਂ ਨੇ ਬੁੱਧਵਾਰ ਰਾਤ ਨੂੰ ਕਮਰੇ ’ਚ ਫਾਹਾ ਲੈ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਕਿਰਾਏਦਾਰ ਦੀ ਸੂਚਨਾ ’ਤੇ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ।


author

Mandeep Singh

Content Editor

Related News