ਕੇਰਲ 'ਚ ਦਿਲ ਦਹਿਲਾਅ ਦੇਣ ਵਾਲੀ ਘਟਨਾ, 3 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਮਿਲੀਆਂ ਲਾਸ਼ਾਂ

Wednesday, May 24, 2023 - 12:10 PM (IST)

ਕੇਰਲ 'ਚ ਦਿਲ ਦਹਿਲਾਅ ਦੇਣ ਵਾਲੀ ਘਟਨਾ, 3 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਮਿਲੀਆਂ ਲਾਸ਼ਾਂ

ਕਨੂੰਰ (ਭਾਸ਼ਾ)- ਕੇਰਲ ਦੇ ਕਨੂੰਰ ਜ਼ਿਲ੍ਹੇ ਦੇ ਚੇਰੂਪੁਝਾ 'ਚ ਬੁੱਧਵਾਰ ਸਵੇਰੇ ਇਕ ਮਕਾਨ 'ਚ 3 ਬੱਚਿਆਂ ਸਮੇਤ ਇਕ ਪਰਿਵਾਰ ਦੇ 5 ਮੈਂਬਰ ਮ੍ਰਿਤਕ ਮਿਲੇ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਇਹ ਕਤਲ-ਖ਼ੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ, ਜਿੱਥੇ ਪਿਛਲੇ ਹਫ਼ਤੇ ਵਿਆਹ ਕਰਨ ਵਾਲੇ ਜੋੜੇ ਨੇ ਬੱਚਿਆਂ ਦਾ ਕਤਲ ਕੀਤਾ ਅਤੇ ਫਿਰ ਖ਼ੁਦ ਨੂੰ ਫਾਹ ਲਗਾ ਲਿਆ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਵਾਪਰਿਆ ਭਿਆਨਕ ਹਾਦਸਾ, 7 ਲੋਕਾਂ ਦੀ ਮੌਤ

ਉਨ੍ਹਾਂ ਦੱਸਿਆ ਕਿ ਬੱਚੇ ਪੌੜ੍ਹੀਆਂ ਤੋਂ ਅਤੇ ਜੋੜੇ ਦੀਆਂ ਲਾਸ਼ਾਂ ਘਰ ਦੀ ਛੱਤ 'ਤੇ ਪੱਖੇ ਨਾਲ ਲਟਕੀਆਂ ਮਿਲੀਆਂ। ਉਨ੍ਹਾਂ ਦੱਸਿਆ ਕਿ ਔਰਤ ਦੇ ਤਿੰਨ ਬੱਚੇ ਉਸ ਦੇ ਪਹਿਲੇ ਵਿਆਹ 'ਚੋਂ ਸਨ। ਘਟਨਾ 23-24 ਮਈ ਦੀ ਦਰਮਿਆਨੀ ਰਾਤ ਨੂੰ ਵਾਪਰੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਅੱਜ ਯਾਨੀ ਬੁੱਧਵਾਰ ਸਵੇਰੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਗਮ 'ਚ ਬਦਲੀਆਂ ਖੁਸ਼ੀਆਂ, ਤੇਜ਼ ਰਫ਼ਤਾਰ ਕਾਰ ਨੇ ਬਰਾਤੀਆਂ ਨੂੰ ਦਰੜਿਆ, 3 ਦੀ ਮੌਤ


author

DIsha

Content Editor

Related News