ਉੱਤਰ ਪ੍ਰਦੇਸ਼ : ਦਰੱਖਤ ਨਾਲ ਲਟਕਦੀਆਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ

Saturday, Jul 15, 2023 - 03:27 PM (IST)

ਉੱਤਰ ਪ੍ਰਦੇਸ਼ : ਦਰੱਖਤ ਨਾਲ ਲਟਕਦੀਆਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ

ਬਾਰਾਬੰਕੀ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ ਦੇ ਰਾਮਨਗਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸਾਧਾਰਨਪੁਰ ਵਿਚ ਸ਼ੁੱਕਰਵਾਰ ਇੱਕ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਵਧੀਕ ਪੁਲਸ ਸੁਪਰਡੈਂਟ (ਉੱਤਰੀ) ਆਸ਼ੂਤੋਸ਼ ਮਿਸ਼ਰਾ ਅਤੇ ਇੰਸਪੈਕਟਰ ਇੰਚਾਰਜ ਸੁਰੇਸ਼ ਪਾਂਡੇ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ |

ਪੁਲਸ ਨੇ ਦੱਸਿਆ ਕਿ ਸਧਾਰਨਪੁਰ ਦੀ ਰਹਿਣ ਵਾਲੀ 18 ਸਾਲਾ ਕੁੜੀ ਸ਼ਾਲਿਨੀ ਦੇ ਪਿਛਲੇ ਕਈ ਮਹੀਨਿਆਂ ਤੋਂ ਇਸੇ ਪਿੰਡ ਦੇ ਹੀ 22 ਸਾਲਾ ਵਿਆਹੁਤਾ ਨੌਜਵਾਨ ਮੰਗਲ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਇਸ ਸਬੰਧੀ ਕਈ ਵਾਰ ਦੋਵਾਂ ਪਰਿਵਾਰਾਂ ਵਿੱਚ ਝਗੜਾ ਵੀ ਹੋਇਆ ਸੀ, ਜਿਸ ਕਾਰਨ ਮੰਗਲ ਨੂੰ ਜੇਲ ਜਾਣਾ ਪਿਆ ਸੀ।

ਇਸ ਦੇ ਬਾਵਜੂਦ ਦੋਹਾਂ ਵਿਚਕਾਰ ਪ੍ਰੇਮ ਸਬੰਧ ਚੱਲਦੇ ਰਹੇ। ਵੀਰਵਾਰ ਦੁਪਹਿਰ ਦੋਨੋਂ ਆਪਣੇ ਘਰੋਂ ਅਚਾਨਕ ਗਾਇਬ ਹੋ ਗਏ ਜਿਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਹਫੜਾ-ਦਫੜੀ ਮੱਚ ਗਈ। ਸ਼ੁੱਕਰਵਾਰ ਦੋਵਾਂ ਦੀਆਂ ਲਾਸ਼ਾਂ ਪਿੰਡ ਦੇ ਬਾਹਰ ਦਰੱਖਤ ਨਾਲ ਲਟਕਦੀਆਂ ਮਿਲੀਆਂ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Rakesh

Content Editor

Related News