ਹੁਣ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ’ਚ ਗੰਗਾ ਨਦੀ ’ਚ ਤੈਰਦੀਆਂ ਮਿਲੀਆਂ ਲਾਸ਼ਾਂ

Tuesday, May 11, 2021 - 05:15 PM (IST)

ਹੁਣ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ’ਚ ਗੰਗਾ ਨਦੀ ’ਚ ਤੈਰਦੀਆਂ ਮਿਲੀਆਂ ਲਾਸ਼ਾਂ

ਗਾਜ਼ੀਪੁਰ— ਬਿਹਾਰ ਦੇ ਬਕਸਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਸਥਿਤ ਗੰਗਾ ਨਦੀ ’ਚ ਤੈਰਦੀਆਂ ਹੋਈਆਂ ਲਾਸ਼ਾਂ ਵਿਖਾਈ ਦਿੱਤੀਆਂ। ਕੋਰੋਨਾ ਲਾਗ ਦਰਮਿਆਨ ਨਦੀਆਂ ਵਿਚ ਵੱਡੀ ਗਿਣਤੀ ’ਚ ਲਾਸ਼ਾਂ ਮਿਲਣ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ’ਚ ਵਾਇਰਸ ਫੈਲਣ ਦਾ ਡਰ ਬਣਿਆ ਹੋਇਆ ਹੈ। ਮੌਕੇ ’ਤੇ ਪੁਲਸ ਅਧਿਕਾਰੀਆਂ ਦੀ ਟੀਮ ਪਹੁੰਚ ਕੇ ਜਾਂਚ ’ਚ ਜੁੱਟੀ ਹੈ। ਗਾਜ਼ੀਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਐੱਮ. ਪੀ. ਸਿੰਘ ਨੇ ਦੱਸਿਆ ਕਿ ਸਾਨੂੰ ਘਟਨਾ ਦੀ ਜਾਣਕਾਰੀ ਮਿਲੀ ਹੈ, ਸਾਡੇ ਅਧਿਕਾਰੀ ਮੌਕੇ ’ਤੇ ਮੌਜੂਦ ਹਨ ਅਤੇ ਜਾਂਚ ਚੱਲ ਰਹੀ ਹੈ। ਅਸੀਂ ਇਹ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਲਾਸ਼ਾਂ ਕਿੱਥੋਂ ਆਈਆਂ ਹਨ। ਇਹ ਘਟਨਾ ਉੱਤਰ ਪ੍ਰਦੇਸ਼-ਬਿਹਾਰ ਸਰਹੱਦ ਦੇ ਗਹਮਰ ਪਿੰਡ ਦੀ ਹੈ, ਜੋ ਗਾਜ਼ੀਪੁਰ ਦੇ ਗਹਮਰ ਥਾਣਾ ਖੇਤਰ ਅਧੀਨ ਆਉਂਦਾ ਹੈ। 

ਇਹ ਵੀ ਪੜ੍ਹੋ : ਕੋਰੋਨਾ ਕਾਲ ਦੀਆਂ ਭਿਆਨਕ ਤਸਵੀਰਾਂ, ਗੰਗਾ ਕੰਢੇ ਮਿਲੇ ਲਾਸ਼ਾਂ ਦੇ ਢੇਰ

PunjabKesari

ਸਥਾਨਕ ਲੋਕਾਂ ਦੀ ਮੰਨੀਏ ਤਾਂ ਅੱਜ-ਕੱਲ੍ਹ ਕੋਰੋਨਾ ਵਾਇਰਸ ਦੇ ਚੱਲਦੇ ਮੌਤਾਂ ਦਾ ਅੰਕੜਾ ਕੁਝ ਜ਼ਿਆਦਾ ਹੀ ਵਧ ਗਿਆ ਹੈ। ਕੋਰੋਨਾ ਤੋਂ ਮੌਤ ਮਗਰੋਂ ਇਸ ਸਮੇਂ ਜ਼ਿਆਦਾਤਰ ਲੋਕ ਲਾਸ਼ਾਂ ਨੂੰ ਜਲ ਪ੍ਰਵਾਹ ਕਰ ਰਹੇ ਹਨ। ਲੋਕ ਲਾਸ਼ਾਂ ਨੂੰ ਸਾੜ ਨਹੀਂ ਰਹੇ, ਜ਼ਿਆਦਾਤਰ ਜਲ ਪ੍ਰਵਾਹ ਕਰ ਰਹੇ ਹਨ। ਲੱਕੜਾਂ ਦੀ ਘਾਟ ਕਾਰਨ ਅਜਿਹਾ ਹੋ ਰਿਹਾ ਹੈ। ਇਸ ਗੱਲ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਮਹਾਮਾਰੀ ਦਾ ਖ਼ਤਰਾ ਫਿਰ ਤੋਂ ਪੈਦਾ ਹੋ ਰਿਹਾ ਹੈ।

ਇਹ ਵੀ ਪੜ੍ਹੋ : ਕੂੜੇ ਦੀ ਗੱਡੀ ’ਚ ਗਈ ਭੈਣ ਦੀ ਲਾਸ਼, ਅਰਥੀ ਨੂੰ ਮੋਢਾ ਦੇਣ ਲਈ ਰੋਂਦਾ ਕੁਰਲਾਉਂਦਾ ਰਿਹਾ ਭਰਾ

ਦੱਸ ਦੇਈਏ ਕਿ ਗਾਜ਼ੀਪੁਰ ਤੋਂ ਬਿਹਾਰ ਵੱਲ ਵਹਿਣ ਵਾਲੀ ਗੰਗਾ ਨਦੀ ਗਹਮਰ ਪਿੰਡ ਤੋਂ ਹੋ ਕੇ ਲੰਘਦੀ ਹੈ। ਇਸ ਦੇ ਅੱਗੇ ਬਿਹਾਰ ਦਾ ਚੌਸਾ ਖੇਤਰ ਲੱਗਦਾ ਹੈ, ਜਿੱਥੋਂ ਮਹਾਦੇਵਾ ਘਾਟ ’ਤੇ ਲਾਸ਼ਾਂ ਮਿਲਣ ਕਾਰਨ ਹਫੜਾ-ਦਫੜੀ ਮਚ ਗਈ ਸੀ। ਚੌਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਇਹ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਵਹਿ ਕੇ ਆਈਆਂ ਹਨ। 


author

Tanu

Content Editor

Related News