DCP ਦੇ ਘਰ ਹੋ ਗਈ ਚੋਰੀ ! ਪੁਲਸ ਨੇ 24 ਘੰਟਿਆਂ ਦੇ ਅੰਦਰ ਸਾਰੇ ਸਾਮਾਨ ਸਣੇ ਚੋਰ ਨੂੰ ਕੀਤਾ ਗ੍ਰਿਫ਼ਤਾਰ

Monday, Aug 17, 2026 - 05:44 PM (IST)

DCP ਦੇ ਘਰ ਹੋ ਗਈ ਚੋਰੀ ! ਪੁਲਸ ਨੇ 24 ਘੰਟਿਆਂ ਦੇ ਅੰਦਰ ਸਾਰੇ ਸਾਮਾਨ ਸਣੇ ਚੋਰ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਕਾਕਾ ਨਗਰ ਇਲਾਕੇ 'ਚ ਇਕ ਪੁਲਸ ਡਿਪਟੀ ਕਮਿਸ਼ਨਰ (DCP) ਦੇ ਘਰ ਹੋਈ ਚੋਰੀ ਦੇ ਮਾਮਲੇ 'ਚ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ 2 ਹੋਰ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਨੇ ਚੋਰੀ ਹੋਇਆ ਸਾਰਾ ਸਾਮਾਨ ਵੀ ਬਰਾਮਦ ਕਰ ਲਿਆ ਹੈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਚੋਰੀ ਹੋਇਆ ਆਈਫੋਨ, ਹੀਰੇ ਦੀ ਅੰਗੂਠੀ, ਨਕਦੀ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਸਮੇਤ ਸਾਰੇ ਸਾਮਾਨ ਨੂੰ ਬਰਾਮਦ ਕਰ ਲਿਆ। ਦਿੱਲੀ ਪੁਲਸ ਨੇ ਪੁਲਸ ਡਿਪਟੀ ਕਮਿਸ਼ਰ ਦੇ ਘਰ ਹੋਈ ਚੋਰੀ ਦੀ ਘਟਨਾ ਨੂੰ 24 ਘੰਟਿਆਂ ਅੰਦਰ ਸੁਲਝਾ ਲਿਆ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,''ਅਸੀਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 2 ਹੋਰ ਨੂੰ ਹਿਰਾਸਤ 'ਚ ਲਿਆ ਹੈ। ਘਟਨਾ 11 ਅਗਸਤ ਨੂੰ ਵਾਪਰੀ, ਜਦੋਂ ਅਧਿਕਾਰੀ ਡਿਊਟੀ ਲਈ ਸਵੇਰੇ ਕਰੀਬ 5.30 ਵਜੇ ਆਪਣੇ ਘਰੋਂ ਨਿਕਲੇ। ਉਹ ਸਵੇਰੇ ਕਰੀਬ 8 ਵਜੇ ਵਾਪਸ ਆਏ ਅਤੇ ਘਰ 'ਚ ਸਾਮਾਨ ਬਿਖਰਿਆ ਹੋਇਆ ਦੇਖਿਆ, ਜਿਸ ਤੋਂ ਬਾਅਦ ਤੁਗਲਕ ਰੋਡ ਥਾਣੇ 'ਚ ਮਾਮਲੇ ਦੀ ਸੂਚਨਾ ਦਿੱਤੀ ਗਈ। ਪੁਲਸ ਸੂਤਰਾਂ ਅਨੁਸਾਰ, ਅਧਿਕਾਰੀ ਰਸੋਈ ਕੋਲ ਸਥਿਤ ਅਜਿਹੇ ਦਰਵਾਜ਼ੇ ਤੋਂ ਬਾਹਰ ਨਿਕਲੇ ਸਨ, ਜਿਸ 'ਚ ਤਾਲਾ ਲਗਾਉਣ ਦੀ ਸਹੂਲਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਵਾਪਸ ਆਉਣ 'ਤੇ ਉਨ੍ਹਾਂ ਨੂੰ ਘਰੋਂ ਕਈ ਸਾਮਾਨ ਗਾਇਬ ਮਿਲੇ। ਚੋਰੀ ਕੀਤੀਆਂ ਗਈਆਂ ਵਸਤੂਆਂ 'ਚ ਉਨ੍ਹਾਂ ਦੀ ਪਤਨੀ ਦਾ ਆਈਫੋਨ, ਇਕ ਹੀਰੇ ਦੀ ਅੰਗੂਠੀ, ਲਗਭਗ 10,000 ਰੁਪਏ ਨਕਦ, ਇਕ ਪਰਸ ਸ਼ਾਮਲ ਸੀ, ਜਿਸ 'ਚ ਡੈਬਿਟ ਅਤੇ ਕ੍ਰੈਡਿਟ ਕਾਰਡ ਅਤੇ ਕਈ ਪਛਾਣ ਦਸਤਾਵੇਜ਼ ਰੱਖੇ ਸਨ।

ਸੂਤਰ ਨੇ ਕਿਹਾ ਕਿ ਅਧਿਕਾਰੀ ਦਾ ਬਟੂਆ ਵੀ ਚੋਰ ਲੈ ਗਿਆ, ਜਿਸ 'ਚ ਉਸ ਦਾ ਦਿੱਲੀ ਪੁਲਸ ਦਾ ਪਛਾਣ ਪੱਤਰ, ਡਰਾਈਵਿੰਗ ਲਾਇਸੈਂਸ ਅਤੇ CGHS ਕਾਰਡ ਸੀ। ਇਕ ਘਰੇਲੂ ਸਹਾਇਕ ਦਾ ਮੋਬਾਈਲ ਫੋਨ ਵੀ ਚੋਰੀ ਹੋ ਗਿਆ। ਤੁਗਲਕ ਰੋਡ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਅਤੇ ਜ਼ਿਲ੍ਹਾ ਅਪਰਾਧ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਸੂਤਰ ਨੇ ਕਿਹਾ ਕਿ ਪੁਲਸ ਨੇ ਆਲੇ ਦੁਆਲੇ ਦੇ ਖੇਤਰ ਤੋਂ ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਅਤੇ ਤਕਨੀਕੀ ਅਤੇ ਸਥਾਨਕ ਜਾਂਚ ਕੀਤੀ, ਜਿਸ ਨਾਲ ਚੋਰੀ ਹੋਈਆਂ ਚੀਜ਼ਾਂ ਬਰਾਮਦ ਹੋਈਆਂ ਅਤੇ 24 ਘੰਟਿਆਂ ਦੇ ਅੰਦਰ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News