ਕੋਰੋਨਾ ਵੈਕਸੀਨ ਕੋਵਿਸ਼ੀਲਡ ਤੇ ਕੋਵੈਕਸੀਨ ਦੀ ਮਿਕਸ ਖੁਰਾਕ ''ਤੇ ਸਟੱਡੀ ਨੂੰ DCGI ਦੀ ਮਨਜ਼ੂਰੀ

08/11/2021 1:25:02 AM

ਨਵੀਂ ਦਿੱਲੀ- ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਨੇ ਕੋਰੋਨਾ ਦੀਆਂ ਦੋ ਵੈਕਸੀਨ ਕੋਵੈਕਸੀਨ ਅਤੇ ਕੋਵਿਸ਼ੀਲਡ ਦੀ ਮਿਕਸ ਖੁਰਾਕ 'ਤੇ ਸਟੱਡੀ ਕਰਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਹ ਸਟੱਡੀ ਅਤੇ ਇਸ ਦੇ ਕਲੀਨਿਕਲ ਟਰਾਇਲ ਤਮਿਲਨਾਡੂ ਦੇ ਵੇਲੋਰ ਸਥਿਤ ਕ੍ਰਿਸ਼ਚੀਅਨ ਮੈਡੀਕਲ ਕਾਲਜ 'ਚ ਹੋਣਗੇ। 29 ਜੁਲਾਈ ਨੂੰ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗਨਾਈਜੇਸ਼ਨ (ਸੀ.ਡੀ.ਐੱਸ.ਸੀ.ਓ.) ਦੀ ਇਕ ਕਮੇਟੀ ਨੇ ਇਸ ਅਧਿਐਨ ਨੂੰ ਕਰਨ ਦੀ ਸਿਫਾਰਿਸ਼ ਕੀਤੀ ਜਿਸ ਤੋਂ ਬਾਅਦ ਹੁਣ ਡੀ.ਸੀ.ਜੀ.ਆਈ. ਨੇ ਸਟੱਡੀ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ :ਗਿਨੀ 'ਚ ਮਾਰਬਰਗ ਵਾਇਰਸ ਨਾਲ ਮਰਨ ਵਾਲੇ ਵਿਅਕਤੀ ਦੇ ਸੰਪਰਕ 'ਚ ਆਏ ਸਨ ਚਾਰ ਲੋਕ : WHO

ਸਟੱਡੀ ਰਾਹੀਂ ਇਹ ਪਤਾ ਲਾਇਆ ਜਾਵੇਗਾ ਕਿ ਕਿਸੇ ਵਿਅਕਤੀ ਨੂੰ ਦੋ ਵੱਖ-ਵੱਖ ਵੈਕਸੀਨ ਸ਼ਾਟ ਭਾਵ ਇਕ ਖੁਰਾਕ ਕੋਵਿਸ਼ੀਲਡ ਅਤੇ ਇਕ ਕੋਵੈਕਸੀਨ ਦੇਣਾ ਕੀ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਵੀ ਹਾਲ ਹੀ 'ਚ ਇਸ ਦੇ ਲੈ ਕੇ ਇਕ ਸਟੱਡੀ ਕੀਤੀ ਹੈ ਕਿ ਜੇਕਰ ਵਿਅਕਤੀ ਨੇ ਪਹਿਲੀ ਖੁਰਾਕ ਕੋਵੈਕਸੀਨ ਦੀ ਅਤੇ ਦੂਜੀ ਖੁਰਾਕ ਕੋਵਿਸ਼ੀਲਡ ਦੀ ਲਵਾਈ ਹੈ ਤਾਂ ਇਸ ਦਾ ਕੀ ਅਸਰ ਹੋਵੇਗਾ ਅਤੇ ਇਹ ਕਿੰਨੀ ਸੁਰਿੱਖਿਅਤ ਹੋਵੇਗੀ।

ਇਹ ਵੀ ਪੜ੍ਹੋ :ਅਮਰੀਕਾ : ਕੈਲੀਫੋਰਨੀਆ 14 ਸਾਲ ਦੀ ਉਮਰ 'ਚ ਤੈਰ ਕੇ ਪਾਰ ਕੀਤੀ ਟਹੋਏ ਝੀਲ

ਆਈ.ਸੀ.ਐੱਮ.ਆਰ. ਦੀ ਸਟੱਡੀ 'ਚ ਕਿਹਾ ਗਿਆ ਹੈ ਕਿ ਇਕ ਐਡੀਨੋਵਾਇਰਸ ਵੈਕਟਰ ਪਲੇਟਫਾਰਮ-ਆਧਾਰਿਤ ਵੈਕਸੀਨ ਤੋਂ ਬਾਅਦ ਪੂਰੀ ਤਰ੍ਹਾਂ ਖਤਮ ਵਾਇਰਸ ਵੈਕਸੀਨ ਮਿਸ਼ਰਣ ਨਾਲ ਵੈਕਸੀਨੇਸ਼ਨ ਸੁਰੱਖਿਅਤ ਰਹੀ ਅਤੇ ਇਸਸ਼ ਨਾਲ ਬਿਹਤਰ ਇਮਿਉਨੋਜੇਨੇਸਿਟੀ ਵੀ ਹਾਸਲ ਹੋਈ। ਆਈ.ਸੀ.ਐੱਮ.ਆਰ. ਵੱਲੋਂ ਵੈਕਸੀਨ ਦੇ ਮਿਸ਼ਰਣ ਅਤੇ ਮੈਂਚਿੰਗ ਨੂੰ ਲੈ ਕੇ ਇਹ ਸਟੱਡੀ ਕੀਤੀ ਗਈ ਸੀ। ਇਸ ਸਟੱਡੀ ਦੇ ਨਤੀਜੇ ਸਕਾਰਾਤਮਕ ਦਿਖਾਈ ਦੇ ਰਹੇ ਹਨ। ਇਸ ਸਟੱਡੀ 'ਚ 300 ਹੈਲਥ ਵਾਲੰਟੀਅਰ ਨੂੰ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ :ਪੁਰਤਗਾਲ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕਿਆਂ ਨੂੰ ਦਿੱਤੀ ਮਨਜ਼ੂਰੀ


Karan Kumar

Content Editor

Related News