NIA ਦੀ ਛਾਪੇਮਾਰੀ ’ਚ ਅੰਡਰਵਰਲਡ ਡਾਨ ਦਾਊਦ ਦਾ ਸਾਥੀ ਸਲੀਮ ਹਿਰਾਸਤ ’ਚ

Monday, May 09, 2022 - 01:03 PM (IST)

ਮੁੰਬਈ (ਭਾਸ਼ਾ)– ਰਾਸ਼ਟਰੀ ਜਾਂਚ ਏਜਸੀ (NIA) ਨੇ ਗੈਂਗਸਟਰ ਛੋਟਾ ਸ਼ਕੀਲ ਦੇ ਸਾਥੀ ਸਲੀਮ ਕੁਰੈਸ਼ੀ ਉਰਫ ਸਲੀਮ ਫਰੂਟ ਨੂੰ ਸੋਮਵਾਰ ਸਵੇਰੇ ਮੁੰਬਈ ’ਚ ਹਿਰਾਸਤ ’ਚ ਲਿਆ, ਜੋ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਕਰੀਬੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਏਜੰਸੀ ਨੇ ਇਸ ਤੋਂ ਪਹਿਲਾਂ ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਸਾਥੀਆਂ ਖਿਲਾਫ ਮੁੰਬਈ ਅਤੇ ਗੁਆਂਢੀ ਜ਼ਿਲ੍ਹੇ ਠਾਣੇ ’ਚ 20 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। 

ਅਧਿਕਾਰੀਆਂ ਮੁਤਾਬਕ NIA ਨੇ ਕੁਰੈਸ਼ੀ ਨੂੰ ਉਸ ਦੇ ਦੱਖਣੀ ਮੁੰਬਈ ਦੇ ਭਿੰਡੀ ਬਜ਼ਾਰ ਇਲਾਕੇ ਸਥਿਤ ਘਰ ’ਚੋਂ ਹਿਰਾਸਤ ’ਚ ਲਿਆ। ਕੁਰੈਸ਼ੀ ਛੋਟਾ ਸ਼ਕੀਲ ਦੀ ਪਤਨੀ ਦੀ ਭੈਣ ਦਾ ਪਤੀ ਹੈ। ਕੇਂਦਰੀ ਏਜੰਸੀ ਨੇ ਦਾਊਦ ਦੇ ਸਾਥੀਆਂ ਖਿਲਾਫ ਮੁੰਬਈ ਦੇ ਨਾਗਪਾੜਾ ਇਲਾਕੇ ’ਚ ਸਥਿਤ ਇਕ ਹਾਊਸਿੰਗ ਸੋਸਾਇਟੀ, ਭਿੰਡੀ ਬਜ਼ਾਰ, ਸਾਂਤਾਕਰੂਜ਼, ਮਾਹਿਮ ਅਤੇ ਗੋਰੇਗਾਂਵ ਤੋਂ ਇਲਾਵਾ ਠਾਣੇ ਦੇ ਮੁੰਰਬਾ ਅਤੇ ਹੋਰ ਥਾਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀ ਨੇ ਦੱਸਿਆ ਕਿ ਕਈ ਹਵਾਲਾ ਆਪਰੇਟਰ ਅਤੇ ਨਸ਼ੀਲੇ ਪਦਾਰਥ ਤਸਕਰਾਂ ਦੇ ਦਾਊਦ ਨਾਲ ਸਬੰਧ ਹਨ। 

ਜ਼ਿਕਰਯੋਗ ਹੈ ਕਿ ਦਾਊਦ ਇਬਰਾਹਿਮ ਭਾਰਤ ’ਚ ਮੋਸਟ ਵਾਂਟੇਡ ਲਿਸਟ ’ਚ ਸ਼ਾਮਲ ਹੈ ਅਤੇ ਪਾਕਿਸਤਾਨ ’ਚ ਬੈਠ ਕੇ ਆਪਣਾ ਗੈਰ-ਕਾਨੂੰਨੀ ਕਾਰੋਬਾਰ ਚਲਾ ਰਿਹਾ ਹੈ। ਦਾਊਬ ਜਾਂ ਉਸ ਦੇ ਸਾਥੀ ਪਾਕਿਸਤਾਨ ’ਚ ਰਹਿੰਦੇ ਹਨ। ਹਾਲਾਂਕਿ ਭਾਰਤ ਨੇ ਇਸ ਬਾਰੇ ਪਾਕਿਸਤਾਨ ਸਰਕਾਰ ਨੂੰ ਕਈ ਵਾਰ ਸਬੂਤ ਮੁਹੱਈਆ ਕਰਵਾਏ ਹਨ। ਭਾਰਤ ਵਲੋਂ ਪਾਕਿਸਤਾਨ ਨੂੰ ਇਸ ਬਾਬਤ ਸੌਂਪੇ ਗਏ ਡੋਜ਼ੀਅਰ ’ਚ ਦਾਊਬ ਦੇ ਪੂਰੇ ਪਤੇ ਦਾ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ। 


Tanu

Content Editor

Related News