ਚੱਲਦੀ ਕਾਰ ’ਚ ਔਰਤ ਨਾਲ 4 ਘੰਟਿਆਂ ਤੱਕ ਗੈਂਗਰੇਪ, ਖੇਤਾਂ ’ਚ ਸੁੱਟ ਕੇ ਫਰਾਰ ਹੋਏ ਦਰਿੰਦੇ

Thursday, Jul 18, 2024 - 10:28 AM (IST)

ਚੱਲਦੀ ਕਾਰ ’ਚ ਔਰਤ ਨਾਲ 4 ਘੰਟਿਆਂ ਤੱਕ ਗੈਂਗਰੇਪ, ਖੇਤਾਂ ’ਚ ਸੁੱਟ ਕੇ ਫਰਾਰ ਹੋਏ ਦਰਿੰਦੇ

ਦੌਸਾ- ਰਾਜਸਥਾਨ ਦੇ ਦੌਸਾ ਸ਼ਹਿਰ ਦੇ ਮੰਡਾਵਰੀ ਥਾਣਾ ਇਲਾਕੇ ’ਚ ਇਕ ਔਰਤ ਨਾਲ 4 ਨੌਜਵਾਨਾਂ ਨੇ ਚੱਲਦੀ ਕਾਰ ’ਚ ਗੈਂਗਰੇਪ ਕੀਤਾ। ਦਰਿੰਦੇ 4 ਘੰਟਿਆਂ ਤੱਕ ਸੁੰਨਸਾਨ ਇਲਾਕੇ ’ਚ ਕਾਰ ਨੂੰ ਘੁੰਮਾਉਂਦੇ ਰਹੇ। ਇਸ ਤੋਂ ਬਾਅਦ ਪੀੜਤਾ ਨੂੰ ਉਸੇ ਦੇ ਖੇਤਾਂ ’ਚ ਸੁੱਟ ਕੇ ਫਰਾਰ ਹੋ ਗਏ। ਮਾਮਲਾ ਲਾਲਸੋਟ ਕਸਬੇ ਦੇ ਮੰਡਾਵਰੀ ਥਾਣਾ ਇਲਾਕੇ ’ਚ ਮੰਗਲਵਾਰ ਦੁਪਹਿਰ ਦਾ ਹੈ। ਪੀੜਤਾ ਨੇ ਪਿਤਾ ਨਾਲ ਸ਼ਾਮ ਨੂੰ ਥਾਣੇ ਪਹੁੰਚ ਕੇ ਚਾਰੋਂ ਦੋਸ਼ੀਆਂ ਵਿਰੁੱਧ ਗੈਂਗਰੇਪ ਦਾ ਮਾਮਲਾ ਦਰਜ ਕਰਵਾਇਆ ਹੈ।

ਪੀੜਤਾ ਨੇ ਦੱਸਿਆ ਕਿ ਉਹ ਮੰਗਲਵਾਰ ਸਵੇਰੇ ਘਰ ਤੋਂ 1 ਕਿਲੋਮੀਟਰ ਦੂਰ ਖੇਤਾਂ ’ਚ ਮੱਝ ਚਰਾਉਣ ਗਈ ਸੀ। ਸਵੇਰੇ 11 ਵਜੇ ਇਕ ਕਾਰ ’ਚ 4 ਨੌਜਵਾਨ ਆਏ ਅਤੇ ਜ਼ਬਰਦਸਤੀ ਕਾਰ ’ਚ ਸੁੱਟ ਕੇ ਲੈ ਗਏ। ਦੋਸ਼ੀਆਂ ਨੇ ਲਗਭਗ 4 ਘੰਟਿਆਂ ਤੱਕ ਚੱਲਦੀ ਕਾਰ ’ਚ ਗੈਂਗਰੇਪ ਕੀਤਾ। ਦੁਪਹਿਰ 3 ਵਜੇ ਦੋਸ਼ੀ ਉਸ ਨੂੰ ਖੇਤਾਂ ’ਚ ਸੁੱਟ ਕੇ ਫਰਾਰ ਹੋ ਗਏ। ਇਸ ਦੌਰਾਨ ਖੇਤਾਂ ’ਚ ਉਸ ਦਾ ਭਰਾ ਅਤੇ ਹੋਰ ਪਰਿਵਾਰਕ ਮੈਂਬਰ ਵੀ ਸਨ।

ਮਾਮਲੇ ਦੀ ਜਾਂਚ ਕਰ ਰਹੇ ਲਾਲਸੋਟ ਦੇ ਡਿਪਟੀ ਐੱਸ. ਪੀ. ਉਦੈ ਸਿੰਘ ਮੀਣਾ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਮੰਡਾਵਰੀ ਥਾਣੇ ’ਚ ਰਿਪੋਰਟ ਦਰਜ ਹੋਈ ਸੀ। ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਚਾਰੋਂ ਦੋਸ਼ੀਆਂ ਵਿਰੁੱਧ ਗੈਂਗਰੇਪ, ਅਗਵਾ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੀੜਤਾ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ। ਛੇਤੀ ਜਾਂਚ ਕਰ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।


author

Tanu

Content Editor

Related News