6 ਸਾਲ ਤੋਂ 2 ਮਾਸੂਮ ਬੇਟੀਆਂ ਨਾਲ ਰੇਪ ਕਰ ਰਿਹਾ ਸੀ ਪਿਤਾ, ਗ੍ਰਿਫਤਾਰ

Saturday, Sep 14, 2019 - 02:15 PM (IST)

6 ਸਾਲ ਤੋਂ 2 ਮਾਸੂਮ ਬੇਟੀਆਂ ਨਾਲ ਰੇਪ ਕਰ ਰਿਹਾ ਸੀ ਪਿਤਾ, ਗ੍ਰਿਫਤਾਰ

ਚਿਤੌੜਗੜ੍ਹ— ਰਾਜਸਥਾਨ ਦੇ ਚਿਤੌੜਗੜ੍ਹ 'ਚ ਇਕ ਪਿਤਾ ਆਪਣੀ 2 ਮਾਸੂਮ ਬੇਟੀਆਂ ਨਾਲ ਪਿਛਲੇ 6 ਸਾਲਾਂ ਤੋਂ ਬਲਾਤਕਾਰ ਕਰ ਰਿਹਾ ਸੀ। ਵੱਡੀ ਬੇਟੀ ਨੇ ਕਿਸੇ ਤਰ੍ਹਾਂ ਚਾਈਲਡ ਹੈਲਪਲਾਈਨ ਨਾਲ ਸੰਪਰਕ ਕਰ ਕੇ ਮਦਦ ਦੀ ਗੁਹਾਰ ਲਗਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਬੇਟੀਆਂ ਦੇ ਬਲਾਤਕਾਰੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਖਬਰ ਚਿਤੌੜਗੜ੍ਹ ਦੇ ਗੰਗਰਾਰ ਦੀ ਹੈ। ਪਾਕਸੋ ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਪੁਲਸ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ,''ਚਾਈਲਡ ਹੈਲਪਲਾਈਨ 1098 'ਤੇ ਖਬਰ ਮਿਲੀ ਸੀ ਕਿ 2 ਬੱਚੀਆਂ ਨੇ ਸਾਨੂੰ ਸੰਪਰਕ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਬੱਚੀਆਂ ਨਾਲ ਰੇਪ ਕਰ ਰਿਹਾ ਸੀ।''

ਪੁਲਸ ਨੇ ਚਾਈਲਡ ਲਾਈਨ ਦੇ ਡਾਇਰੈਕਟਰ ਭੋਜਰਾਜ ਸਿੰਘ ਨਾਲ ਸੰਪਰਕ ਕੀਤਾ ਅਤੇ ਦੋਸ਼ੀ ਦੇ ਘਰ ਪਹੁੰਚੇ। ਘਰ 'ਤੇ ਮੌਜੂਦ ਦੋਸ਼ੀ ਦੀ 16 ਸਾਲਾ ਬੇਟੀ ਨੇ ਦੱਸਿਆ 6-7 ਸਾਲ ਪਹਿਲਾਂ ਉਸ ਦੀ ਮਾਂ ਦੋਹਾਂ ਬੇਟੀਆਂ ਨੂੰ ਛੱਡ ਕੇ ਕਿਸੇ ਹੋਰ ਨਾਲ ਚੱਲੀ ਗਈ। ਉਦੋਂ ਉਹ 6ਵੀਂ 'ਚ ਪੜ੍ਹ ਰਹੀ ਸੀ, ਉਦੋਂ ਤੋਂ ਉਸ ਦਾ ਪਿਤਾ ਉਸ ਨਾਲ ਰੇਪ ਕਰ ਰਿਹਾ ਹੈ। ਦੋਸ਼ੀ ਦੀ ਬੇਟੀ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਨਾਲ ਵੀ ਉਸ ਨੇ ਜਦੋਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉਦੋਂ ਉਸ ਨੇ ਕਿਸੇ ਦੀ ਮਦਦ ਨਾਲ ਚਾਈਲਡ ਲਾਈਨ ਨਾਲ ਸੰਪਰਕ ਕੀਤਾ। ਕੁਝ ਵੀ ਗਲਤੀ ਹੋਣ 'ਤੇ ਪੀੜਤਾ ਦਾ ਪਿਤਾ ਉਨ੍ਹਾਂ ਦੋਹਾਂ ਨੂੰ ਕੁੱਟਦਾ ਸੀ ਅਤੇ ਘਰੋਂ ਬਾਹਰ ਕੱਢਣ ਦੀ ਧਮਕੀ ਦਿੰਦਾ ਸੀ। ਫਿਲਹਾਲ ਦੋਹਾਂ ਹੀ ਬੇਟੀਆਂ ਨੂੰ ਚਾਈਲਡ ਲਾਈਨ ਦੀ ਮਦਦ ਨਾਲ ਸਮਾਜ ਕਲਿਆਣ ਵਿਭਾਗ ਦੇ ਸ਼ੈਲਟਰ ਹੋਮ 'ਚ ਰੱਖਿਆ ਗਿਆ ਹੈ।


author

DIsha

Content Editor

Related News