ਰੂੜ੍ਹੀਵਾਦੀ ਪਰੰਪਰਾਵਾਂ ਨੂੰ ਤੋੜ ਕੇ ਪਿਤਾ ਦੀ ਆਖ਼ਰੀ ਇੱਛਾ ਕੀਤੀ ਪੂਰੀ, ਧੀ ਨੇ ਕੀਤਾ ਅੰਤਿਮ ਸੰਸਕਾਰ

03/20/2022 1:48:13 PM

ਇਟਾਵਾ (ਬਿਊਰੋ)– ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ 'ਚ ਇਕ ਧੀ ਨੇ ਸਮਾਜਿਕ ਰੂੜ੍ਹੀਵਾਦੀ ਪਰੰਪਰਾਵਾਂ ਨੂੰ ਤੋੜ ਕੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਕੇ ਇਕ ਵੱਡਾ ਸੰਦੇਸ਼ ਦਿੱਤਾ ਹੈ। ਉਸਰਾਹਾਰ ਥਾਣਾ ਖੇਤਰ ਦੇ ਸਰਸਈਨਾਵਰ 'ਚ ਪਿਤਾ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਧੀ ਨੇ ਨਾ ਸਿਰਫ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਸਗੋਂ  ਅੰਤਿਮ ਸੰਸਕਾਰ ਕਰਕੇ ਰੂੜ੍ਹੀਵਾਦੀ ਪਰੰਪਰਾਵਾਂ ਨੂੰ ਵੀ ਸ਼ੀਸ਼ਾ ਦਿਖਾਇਆ। ਦਰਅਸਲ ਸਰਸਈਨਾਵਰ ਦੇ ਸੰਤਸ਼ਰਨ ਕਥੇਰੀਆ ਦਾ 74 ਸਾਲ ਦੀ ਉਮਰ 'ਚ ਬੀਮਾਰੀ ਕਾਰਨ ਸੈਫਈ ਮੈਡੀਕਲ ਯੂਨੀਵਰਸਿਟੀ 'ਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਹੋਲੀ ਦਾ ਤਿਉਹਾਰ ਹੋਣ ਕਾਰਨ ਇਸ ਦਿਨ ਉਨ੍ਹਾਂ ਦਾ ਸਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ: ਸ਼ਰਾਬ ਲਈ ਪੈਸੇ ਦੇਣ ਤੋਂ ਮਾਂ ਨੇ ਕੀਤਾ ਇਨਕਾਰ, ਪੁੱਤ ਨੇ ਦਾਤਰੀ ਮਾਰ ਕੀਤਾ ਕਤਲ

ਸੰਤਸ਼ਰਨ ਕਥੇਰੀਆ ਦੀਆਂ ਚਾਰ ਧੀਆਂ- ਸੀਤਾ, ਚਿਤਰਾ, ਨੀਲਮ ਅਤੇ ਪੂਨਮ ਹਨ, ਜਿਨ੍ਹਾਂ ’ਚੋਂ ਦੋ ਸੀਤਾ ਅਤੇ ਚਿਤਰਾ ਸਰਕਾਰੀ ਅਧਿਆਪਕਾ ਹਨ। ਪੁੱਤਰ ਨਾ ਹੋਣ ਕਾਰਨ ਸੰਤਸ਼ਰਨ ਦੀ ਇੱਛਾ ਸੀ ਕਿ ਉਸ ਦੀ ਧੀ ਉਸ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰੇ, ਹਾਲਾਂਕਿ ਇਸ ਨੂੰ ਲੈ ਕੇ ਪਰਿਵਾਰ ਵਿਚ ਮਤਭੇਦ ਸ਼ੁਰੂ ਹੋ ਗਏ। ਇੱਥੋਂ ਤੱਕ ਕਿ ਲੋਕਾਂ ਨੇ ਮ੍ਰਿਤਕ ਦੇਹ ਨੂੰ ਮੋਢਾ ਦੇਣ ਅਤੇ ਅਗਨੀ ਦੇਣ 'ਤੇ ਇਤਰਾਜ਼ ਜਤਾਇਆ ਪਰ ਉਸ ਦੀ ਛੋਟੀ ਧੀ ਪੂਨਮ ਨੇ ਇਸ ਦੀ ਪਰਵਾਹ ਕੀਤੇ ਬਿਨਾਂ ਪਿਤਾ ਦੀ ਆਖਰੀ ਇੱਛਾ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਨਿਭਾਈ। ਪੂਨਮ ਨੇ ਸ਼ਮਸ਼ਾਨਘਾਟ ਜਾ ਕੇ ਸਾਰੀਆਂ ਰਸਮਾਂ ਪੂਰੀਆਂ ਕਰਕੇ ਪਿਤਾ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੱਤੀ। 

ਇਹ ਵੀ ਪੜ੍ਹੋ: ਹੋਲੀ ਮੌਕੇ ਨੱਚਦੇ ਹੋਏ ਨੌਜਵਾਨ ਨੇ ਆਪਣੀ ਛਾਤੀ ’ਚ ਮਾਰ ਲਿਆ ਚਾਕੂ, ਤੜਫ-ਤੜਫ ਹੋਈ ਮੌਤ

ਧੀ ਪੂਨਮ ਦਾ ਕਹਿਣਾ ਹੈ ਕਿ ਉਸ ਨੂੰ ਸਮਾਜਿਕ ਰੀਤੀ-ਰਿਵਾਜਾਂ ਨਾਲੋਂ ਆਪਣੇ ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਦੀ ਜ਼ਿਆਦਾ ਚਿੰਤਾ ਸੀ। ਪਿਤਾ ਜੀ ਏਅਰਫੋਰਸ ਤੋਂ ਸੇਵਾਮੁਕਤ ਹੋਏ ਸਨ। ਸੰਤਸ਼ਰਨ ਕਥੇਰੀਆ ਨੇ ਆਪਣੀ ਸਭ ਤੋਂ ਛੋਟੀ ਧੀ ਪੂਨਮ, ਜੋ ਕਿ ਅਜੇ ਅਣਵਿਆਹੀ ਹੈ, ਨੂੰ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਪਹਿਲਾਂ ਹੀ ਤਿਆਰ ਕਰ ਲਿਆ ਸੀ।

ਇਹ ਵੀ ਪੜ੍ਹੋ: ਕੋਰੋਨਾ ਲਾਗ ਦੇ ਡਰ ਤੋਂ ਔਰਤਾਂ ਨੇ ਹਸਪਤਾਲਾਂ ’ਚ ਜਣੇਪੇ ਤੋਂ ਕੀਤਾ ਇਨਕਾਰ, 877 ਨਵਜੰਮੇ ਬੱਚਿਆਂ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ?


Tanu

Content Editor

Related News