ਧੀ ਨੇ ਕੀਤਾ ਪਿਓ ਦਾ ਕਤਲ, ਕੁਕਰਮ ਕਰਨ ਦੀ ਕੀਤੀ ਸੀ ਕੋਸ਼ਿਸ਼

Wednesday, Jun 19, 2019 - 09:28 PM (IST)

ਧੀ ਨੇ ਕੀਤਾ ਪਿਓ ਦਾ ਕਤਲ, ਕੁਕਰਮ ਕਰਨ ਦੀ ਕੀਤੀ ਸੀ ਕੋਸ਼ਿਸ਼

ਉਤਰਕਾਸ਼ੀ: ਉਤਰਾਖੰਡ 'ਚ ਇਕ ਪਿਤਾ ਵਲੋਂ ਆਪਣੀ ਧੀ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਪਿਤਾ ਨੇ ਧੀ 'ਤੇ ਬੂਰੀ ਨਜ਼ਰ ਰੱਖੀ ਤੇ ਉਸ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਆਪਣੀ ਸੁਰੱਖਿਆ ਲਈ ਧੀ ਨੇ ਕੁਲਹਾੜੀ ਨਾਲ ਪਿਓ ਦਾ ਕਤਲ ਕਰ ਦਿੱਤਾ। ਘਟਨਾਕ੍ਰਮ ਉਤਰਕਾਸ਼ੀ ਜਿਲੇ ਦੇ ਬਾਦਕੋਟ ਦੀ ਹੈ। ਜਿਥੇ ਸੋਮਵਾਰ ਦੇ ਬਾਅਦ ਉਕਤ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਥਾਨਕ ਲੋਕਾਂ ਮੁਤਾਬਕ 25 ਸਾਲਾ ਮਹਿਲਾ ਦਾ ਵਿਆਹ ਹੋ ਚੁਕਿਆ ਹੈ ਤੇ ਉਹ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਆਪਣੇ ਪਿਤਾ ਦੇ ਘਰ ਆਈ ਸੀ। ਪ੍ਰੋਗਰਾਮ ਤੋਂ ਬਾਅਦ ਮਹਿਲਾ ਜਦ ਘਰ 'ਚ ਸੋ ਰਹੀ ਸੀ ਤਾਂ ਉਸ ਕੋਲ ਉਸ ਦਾ ਪਿਤਾ ਆਇਆ ਤੇ ਉਸ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਉਪਰੰਤ ਧੀ ਨੇ ਉਸ ਨੂੰ ਰੋਕਿਆ ਪਰ ਉਹ ਨਹੀਂ ਮੰਨਿਆ। ਇਸ ਕਾਰਨ ਆਪਣੇ ਬਚਾਅ 'ਚ ਧੀ ਨੇ ਕੁਲਹਾੜੀ ਚੁੱਕ ਕੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ। ਪਰਿਵਾਰ ਦੇ ਹੋਰ ਮੈਂਬਰ ਜਦ ਘਰ ਪਰਤੇ ਤਾਂ ਉਹ ਇਹ ਸਭ ਦੇਖ ਹੈਰਾਨ ਰਹਿ ਗਏ। ਬਾਦਕੋਟ ਪੁਲਸ ਥਾਣੇ ਦੇ ਅਧਿਕਾਰੀ ਡੀ. ਐਸ. ਕੋਹਲੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਮਹਿਲਾ ਦੇ ਬਾਰੇ ਉਨ੍ਹਾਂ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।


Related News