ਨੂੰਹ ਨੇ ਸਹੁਰੇ ਦੀਆਂ ਗੰਦੀਆਂ ਆਦਤਾਂ ਤੋਂ ਤੰਗ ਆ ਕੇ ਦੰਦਾਂ ਨਾਲ ਵੱਢਿਆ ਪ੍ਰਾਈਵੇਟ ਪਾਰਟ

Friday, Mar 25, 2022 - 11:59 AM (IST)

ਲਖਨਊ/ਜੌਨਪੁਰ (ਨਾਸਿਰ)- ਮੁੰਗਰਾਬਾਦਸ਼ਾਹਪੁਰ ਥਾਣਾ ਖੇਤਰ ਦੇ ਇਕ ਪਿੰਡ ’ਚ ਸਹੁਰੇ ਦੀਆਂ ਗੰਦੀਆਂ ਆਦਤਾਂ ਤੋਂ ਤੰਗ ਆ ਕੇ ਨੂੰਹ ਨੇ ਸਹੁਰੇ ਦੇ ਪ੍ਰਾਈਵੇਟ ਪਾਰਟ ਨੂੰ ਦੰਦਾਂ ਨਾਲ ਵੱਢ ਲਿਆ, ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ। ਮੌਕੇ ’ਤੇ ਪਹੁੰਚੀ ਮੁੰਗਰਾ ਪੁਲਸ ਨੇ ਮੁੱਢਲੇ ਸਿਹਤ ਕੇਂਦਰ ਮੁੰਗਰਾ ਬਾਦਸ਼ਾਹਪੁਰ ਲੈ ਆਈ, ਜਿੱਥੇ ਹਾਲਤ ਗੰਭੀਰ ਹੋਣ ’ਤੇ ਡਾਕਟਰ ਨੇ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ : ਗੁਰੂਗ੍ਰਾਮ ਦੇ ਹਸਪਤਾਲ 'ਚ ਬੰਬ ਹੋਣ ਦੀ ਫਰਜ਼ੀ ਖ਼ਬਰ, ਪੁਲਸ ਨੇ FIR ਦਰਜ ਕੀਤੀ

ਘਟਨਾ ਬੀਤੀ ਰਾਤ ਦੀ ਹੈ। ਘਰ ’ਚ ਨੂੰਹ ਅਤੇ ਸਹੁਰਾ ਹੀ ਰਹਿੰਦੇ ਹਨ। ਪਤੀ ਬਾਹਰ ਰਹਿ ਕੇ ਕੰਮ ਕਰਦਾ ਹੈ। ਦੋਸ਼ ਹੈ ਕਿ ਬੁੱਧਵਾਰ ਦੀ ਰਾਤ ਕਰੀਬ 12 ਵਜੇ ਨੂੰਹ ਨੂੰ ਇਕੱਲਾ ਪਾ ਕੇ ਸਹੁਰਾ ਛੇੜਖਾਨੀ ਕਰਨ ਲੱਗਾ, ਜਿਸ ’ਤੇ ਨੂੰਹ ਨੇ ਨਾਰਾਜ਼ਗੀ ਜਤਾਈ। ਸਹੁਰੇ ਦੀ ਇਸ ਗੰਦੀ ਨੀਅਤ ਨੂੰ ਵੇਖ ਕੇ ਨੂੰਹ ਛੇੜਖਾਨੀ ਦਾ ਵਿਰੋਧ ਕਰਨ ਲੱਗੀ ਪਰ ਉਹ ਮੰਨਿਆ ਨਹੀਂ । ਸਹੁਰੇ ਦੀ ਜ਼ੋਰ ਜ਼ਬਰਦਸਤੀ ਤੋਂ ਥੱਕ ਹਾਰ ਕੇ ਆਖਿਰ ਨੂੰਹ ਨੇ ਸਹੁਰੇ ਦੇ ਪ੍ਰਾਈਵੇਟ ਪਾਰਟ ਨੂੰ ਦੰਦਾਂ ਨਾਲ ਵੱਢ ਲਿਆ, ਜਿਸ ਨਾਲ ਸਹੁਰਾ ਤੜਫਣ ਲੱਗਾ ਤੇ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗਾ। ਰੌਲਾ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋਏ ਤਾਂ ਨੂੰਹ ਨੇ ਸਹੁਰੇ ਦੀ ਹੈਵਾਨੀਅਤ ਦੀ ਕਹਾਣੀ ਬਿਆਨ ਕੀਤੀ ਤਾਂ ਕਿਸੇ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸਥਾਨਕ ਥਾਣਾ ਮੁਖੀ ਸਦਾਨੰਦ ਰਾਏ ਨਾਲ ਜਦ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹਾਲੇ ਨਹੀਂ ਆਇਆ ਹੈ, ਜੇਕਰ ਆਉਂਦਾ ਹੈ ਤਾਂ ਉਚਿਤ ਕਾਰਵਾਈ ਕੀਤੀ ਜਾਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News