ਮਤਰੇਈ ਧੀ ਦਾ ਕਤਲ ਕਰ ਦਫਨਾਈ ਲਾਸ਼, ਦੋਸ਼ੀ ਪਿਤਾ ਸਣੇ 2 ਗ੍ਰਿਫ਼ਤਾਰ

Thursday, Jun 04, 2026 - 11:45 AM (IST)

ਮਤਰੇਈ ਧੀ ਦਾ ਕਤਲ ਕਰ ਦਫਨਾਈ ਲਾਸ਼, ਦੋਸ਼ੀ ਪਿਤਾ ਸਣੇ 2 ਗ੍ਰਿਫ਼ਤਾਰ

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਚਾਰ ਸਾਲ ਦੀ ਮਤਰੇਈ ਧੀ ਦਾ ਕੁੱਟ-ਕੁੱਟ ਕੇ ਕਤਲ ਕਰਨ ਦੇ ਮਾਮਲੇ 'ਚ ਪੁਲਸ ਸੁਪਰਡੈਂਟ ਦੇ ਨਿਰਦੇਸ਼ਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਪਿਤਾ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਸੂਤਰਾਂ ਅਨੁਸਾਰ, ਇਕ ਮਹੀਨਾ ਪਹਿਲਾਂ ਦਫ਼ਨਾਈ ਗਈ ਕੁੜੀ ਦੀ ਲਾਸ਼ ਵੀਰਵਾਰ ਨੂੰ ਕਬਰ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ। ਪੁਲਸ ਸੁਪਰਡੈਂਟ (ਐੱਸਪੀ) ਸੌਰਭ ਦੀਕਸ਼ਿਤ ਨੇ ਦੱਸਿਆ ਕਿ ਰਾਮਚੰਦਰ ਮਿਸ਼ਨ ਥਾਣਾ ਖੇਤਰ 'ਚ ਰਹਿਣ ਵਾਲੀ ਇਕ ਔਰਤ ਨੇ ਉਨ੍ਹਾਂ ਨੂੰ ਮਿਲ ਕੇ ਸ਼ਿਕਾਇਤ ਕੀਤੀ ਸੀ ਕਿ 10 ਸਾਲ ਪਹਿਲਾਂ ਆਪਣੇ ਸਾਬਕਾ ਪਤੀ ਨੂੰ ਤਲਾਕ ਦੇਣ ਤੋਂ ਬਾਅਦ, ਉਸ ਨੇ ਚਾਰ ਮਹੀਨੇ ਪਹਿਲਾਂ ਅਖਿਲੇਸ਼ ਨਾਮ ਦੇ ਵਿਅਕਤੀ ਨਾਲ ਵਿਆਹ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਉਸ ਦੇ ਬਾਅਦ ਤੋਂ ਉਸ ਦਾ ਪਤੀ ਅਖਿਲੇਸ਼ ਪਹਿਲੇ ਪਤੀ ਤੋਂ ਹੋਈ ਉਸ ਦੀ ਚਾਰ ਸਾਲਾ ਧੀ ਪ੍ਰਿਯਾ ਨੂੰ ਬਹੁਤ ਮਾਰਦਾ ਸੀ। ਦੀਕਸ਼ਤ ਨੇ ਦੱਸਿਆ ਕਿ ਔਰਤ ਦਾ ਇਹ ਵੀ ਦੋਸ਼ ਹੈ ਕਿ ਅਖਿਲੇਸ਼ ਉਸ 'ਤੇ ਦੂਜੇ ਮਰਦਾਂ ਨਾਲ ਸੰਬੰਧ ਬਣਾਉਣ ਦਾ ਦਬਾਅ ਵੀ ਪਾਉਂਦਾ ਸੀ। ਉਨ੍ਹਾਂ ਦੱਸਿਆ ਕਿ ਔਰਤ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦੇ ਪਤੀ ਅਖਿਲੇਸ਼ ਨੇ 4 ਮਈ ਨੂੰ ਉਸ ਦੀ ਧੀ ਪ੍ਰਿਯਾ ਨੂੰ ਇੰਨਾ ਮਾਰਿਆ ਕਿ ਉਸ ਦੀ ਮੌਤ ਹੋ ਗਈ ਅਤੇ ਇਲਾਜ ਕਰਨ ਦੇ ਬਹਾਨੇ ਉਹ ਬੱਚੀ ਨੂੰ ਕਾਰ 'ਚ ਪਾ ਕੇ ਕਾਂਟ ਥਾਣਾ ਖੇਤਰ ਲੈ ਗਿਆ, ਜਿੱਥੇ ਆਪਣੇ ਖੇਤ 'ਚ ਉਸ ਦੀ ਲਾਸ਼ ਦਫਨ ਕਰ ਦਿੱਤੀ। ਦੀਕਸ਼ਤ ਨੇ ਦੱਸਿਆ ਕਿ ਔਰਤ ਦਾ ਕਹਿਣਾ ਸੀ ਕਿ 30 ਮਈ ਨੂੰ ਉਹ ਸ਼ਿਕਾਇਤ ਲੈ ਕੇ ਥਾਣੇ ਗਈ ਸੀ ਪਰ ਕਾਰਵਾਈ ਨਹੀਂ ਹੋਣ 'ਤੇ ਉਹ ਉਨ੍ਹਾਂ ਕੋਲ ਆਈ ਸੀ। ਪੁਲਸ ਸੁਪਰਡੈਂਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਪੁਲਸ ਟੀਮ ਤੋਂ ਮਾਮਲੇ ਦੀ ਜਾਂਚ ਕਰਵਾਈ ਅਤੇ ਉਸ ਦੀ ਰਿਪੋਰਟ 'ਤੇ ਔਰਤ ਵਲੋਂ ਪਤੀ ਅਖਿਲੇਸ਼ ਸਮੇਤ 9 ਲੋਕਾਂ ਖ਼ਿਲਾਫ਼ ਬੁੱਧਵਾਰ ਰਾਤ ਰਿਪੋਰਟ ਦਰਜ ਕੀਤੀ। ਦੀਕਸ਼ਤ ਨੇ ਦੱਸਿਆ ਕਿ ਮਾਮਲੇ 'ਚ ਅਖਿਲੇਸ਼ ਅਤੇ ਉਸ ਦੇ ਪਿਤਾ ਸੁਰੇਂਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੀਕਸ਼ਤ ਨੇ ਦੱਸਿਆ ਕਿ ਦਫਨਾਈ ਗਈ ਕੁੜੀ ਦੀ ਲਾਸ਼ ਕੱਢ ਕੇ ਪੋਸਟਮਾਰਟਮ ਲਈ ਭੇਜੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News