ਹੁਣ ਕੁੜਮ-ਕੁੜਮਣੀ ਹੋਏ ਫ਼ਰਾਰ, ਪਿਆਰ ''ਚ ਤੋੜੀ ਰਿਸ਼ਤਿਆਂ ਦੀ ਮਰਿਆਦਾ
Friday, Apr 18, 2025 - 03:21 PM (IST)

ਬਦਾਯੂੰ- ਸੱਸ ਦਾ ਆਪਣੀ ਜਵਾਈ ਨਾਲ ਦੌੜਨ ਦੀ ਖ਼ਬਰ ਸੁਰਖੀਆਂ ਵਿਚ ਹੈ। ਹੁਣ ਪਿਆਰ ਨੂੰ ਪਾਉਣ ਲਈ ਇਕ ਵਾਰ ਫਿਰ ਰਿਸ਼ਤਿਆਂ ਦੀ ਮਰਿਆਦਾ ਨੂੰ ਤੋੜ ਦਿੱਤਾ ਗਿਆ ਹੈ। ਹੁਣ ਇਕ ਔਰਤ ਨੂੰ ਆਪਣੀ ਧੀ ਦੇ ਸਹੁਰੇ ਨਾਲ ਪਿਆਰ ਹੋ ਗਿਆ। ਦੋਵਾਂ ਵਿਚ ਪਿਆਰ ਇੰਨਾ ਵੱਧ ਗਿਆ ਕਿ ਦੋਵਾਂ ਨੇ ਇਕ-ਦੂਜੇ ਨਾਲ ਰਹਿਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਦੇ ਪਿਆਰ ਵਾਲੇ ਇਸ 'ਚ ਰੋੜਾ ਨਾ ਬਣਨ, ਇਸ ਲਈ ਕੁੜਮ-ਕੁੜਮਣੀ ਦੋਵੇਂ ਘਰੋਂ ਦੌੜ ਗਏ।
ਜਾਣੋ ਪੂਰਾ ਮਾਮਲਾ
ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਦਾਤਾਗੰਜ ਕੋਤਵਾਲੀ ਖੇਤਰ ਦੇ ਇਕ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਪਤਨੀ ਕੁੜਮ ਨਾਲ ਫ਼ਰਾਰ ਹੋ ਗਈ। ਉਸ ਨੇ ਦੱਸਿਆ ਕਿ ਧੀ ਦਾ ਵਿਆਹ ਬਦਾਯੂੰ ਸ਼ਹਿਰ ਦੇ ਇਕ ਮੁਹੱਲੇ ਦੇ ਵਾਸੀ ਨੌਜਵਾਨ ਨਾਲ ਸੀ। ਇਸ ਵਜ੍ਹਾ ਤੋਂ ਧੀ ਦੇ ਸਹੁਰੇ ਦਾ ਘਰ ਆਉਣਾ-ਜਾਣਾ ਸੀ। ਕਦੋਂ ਦੋਵਾਂ ਵਿਚਾਲੇ ਪਿਆਰ ਹੋ ਗਿਆ, ਇਸ ਗੱਲ ਦੀ ਕਿਸੇ ਨੂੰ ਜਾਣਕਾਰੀ ਤੱਕ ਨਹੀਂ ਸੀ। ਦੋਵੇਂ ਇਕ-ਦੂਜੇ ਨਾਲ ਫੋਨ 'ਤੇ ਗੱਲਾਂ ਕਰਦੇ ਰਹਿੰਦੇ ਸਨ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਦੋਵੇਂ ਰਿਸ਼ਤਿਆਂ ਦੀ ਮਰਿਆਦਾ ਤੋੜ ਦੇਣਗੇ।
ਦੋਵੇਂ ਘਰੋਂ ਭੱਜੇ
ਪਤੀ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਘਰ ਨਹੀਂ ਸੀ ਤਾਂ ਉਸ ਦੀ ਪਤਨੀ ਕਿਤੇ ਚਲੀ ਗਈ। ਜਦੋਂ ਕਾਫ਼ੀ ਭਾਲ ਕਰਨ ਤੋਂ ਬਾਅਦ ਵੀ ਉਹ ਨਾ ਮਿਲੀ ਤਾਂ ਧੀ ਦੇ ਸਹੁਰਿਆਂ ਤੋਂ ਪਤਾ ਲੱਗਾ ਕਿ ਧੀ ਦਾ ਸਹੁਰਾ ਵੀ ਘਰ ਨਹੀਂ ਹੈ ਅਤੇ ਦੋਵੇਂ ਫਰਾਰ ਹੋ ਗਏ ਹਨ। ਇਹ ਸੁਣ ਕੇ ਪਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੋਵਾਂ ਪਰਿਵਾਰਾਂ ਨੇ ਉਨ੍ਹਾਂ ਦੀ ਬਹੁਤ ਭਾਲ ਕੀਤੀ ਪਰ ਕੋਈ ਪਤਾ ਨਹੀਂ ਲੱਗਾ। ਪੀੜਤ ਪਤੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਆਪਣੀ ਪਤਨੀ ਨੂੰ ਵਾਪਸ ਲਿਆਉਣ ਦੀ ਬੇਨਤੀ ਕੀਤੀ ਹੈ।