ਦਾਤੀ ਮਹਾਰਾਜ ਨੇ ਲਾਕਡਾਊਨ ''ਚ ਖੋਲ੍ਹਿਆ ਸ਼ਨੀਧਾਮ, ਮਾਮਲਾ ਦਰਜ

5/23/2020 10:14:04 PM

ਨਵੀਂ ਦਿੱਲੀ (ਯੂ. ਐੱਨ. ਆਈ.)— ਦੱਖਣੀ ਦਿੱਲੀ ਦੀ ਪੁਲਸ ਨੇ ਅਸੋਲਾ ਸਥਿਤ ਸ਼ਨੀਧਾਮ ਮੰਦਰ 'ਚ ਪੂਜਾ-ਅਰਚਨਾ ਦੇ ਲਈ ਭੀੜ ਇਕੱਠੀ ਕਰ ਲਾਕਡਾਊਨ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਦਾਤੀ ਮਹਾਰਾਜ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸ਼ਨੀਧਾਮ ਮੰਦਰ 'ਚ ਇਕ ਧਾਰਮਿਕ ਸਮਾਗਮ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਪੁਲਸ ਐਕਸ਼ਨ 'ਚ ਆਈ। ਸਮਾਗਮ 'ਚ ਸਮਾਜਿਕ ਦੂਰੀ ਤੇ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ। ਉਸਦੇ ਖਿਲਾਫ ਧਾਰਾ-188/34, ਮਹਾਮਾਰੀ ਐਕਟ ਦੀ ਧਾਰਾ 54 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਾਤੀ ਮਹਾਰਾਜ 'ਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ 25 ਸਾਲ ਦੀ ਮਹਿਲਾ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਦਿੱਲੀ ਪੁਲਸ ਨੇ ਜੂਨ 2018 'ਚ ਪੀੜਤ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਸੀ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

Content Editor Gurdeep Singh