10ਵੀਂ, 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ
Thursday, Nov 21, 2024 - 05:27 PM (IST)
ਨੈਸ਼ਨਲ ਡੈਸਕ : ਸਾਲ ਦੇ ਆਖਿਰ ਵਿੱਚ ਆ ਕੇ ਵਿਦਿਆਰਥੀਆਂ ਨੂੰ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਹੋਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਚਿੰਤਾ ਸਤਾਉਣਾ ਸ਼ੁਰੂ ਕਰ ਦਿੰਦੀ ਹੈ। ਅਜਿਹੇ ਵਿਚਕਾਰ ਜਦੋਂ ਇਨ੍ਹਾਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟ ਸ਼ੀਟ ਆ ਜਾਵੇ ਤਾਂ ਧੱੜਕਣਾ ਦਾ ਵੱਧਣਾ ਵੀ ਲਾਜ਼ਮੀ ਹੈ। ਅੱਜ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆਵਾਂ ਭਾਵੇਂ ਹਾਲੇ ਸਾਲ 2025 ਦੇ ਫਰਵਰੀ ਮਹੀਨੇ ਵਿਚ ਸ਼ੁਰੂ ਹੋਣੀਆ ਹਨ ਪਰ ਬੋਰਡ ਨੇ ਇਨ੍ਹਾਂ ਪ੍ਰੀਖਿਆਵਾਂ ਲਈ ਡੇਟ ਸ਼ੀਟ ਦਾ ਐਲਾਨ ਹੁਣੇ ਕਰ ਦਿੱਤਾ ਹੈ, ਤਾਂ ਜੋ ਵਿਦਿਆਰਥੀ ਆਪਣੇ ਇਮਤਿਹਾਨ ਦੀ ਤਿਆਰੀ ਵਧੀਆ ਢੰਗ ਨਾਲ ਕਰ ਸਕਣ।
ਮਹਾਰਾਸ਼ਟਰ ਰਾਜ ਸੈਕੰਡਰੀ ਅਤੇ ਉੱਚ ਸੈਕੰਡਰੀ ਸਿੱਖਿਆ ਬੋਰਡ (ਐੱਮ. ਐੱਸ. ਬੀ. ਐੱਸ. ਐੱਚ. ਐੱਸ. ਈ.) ਨੇ 10ਵੀਂ (ਐੱਸ. ਐੱਸ. ਸੀ.) ਅਤੇ 12ਵੀਂ (ਐੱਚ. ਐੱਸ. ਸੀ.) ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕੀਤੀ ਹੈ। ਇਸ ਸਾਲ ਮਹਾਰਾਸ਼ਟਰ ਬੋਰਡ ਦੀ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 21 ਫਰਵਰੀ ਤੋਂ 17 ਮਾਰਚ ਤੱਕ ਕਰਵਾਈਆਂ ਜਾ ਰਹੀਆਂ ਹਨ ਜਦਕਿ ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 11 ਫਰਵਰੀ ਤੋਂ 11 ਮਾਰਚ, 2025 ਤੱਕ ਹੋਣਗੀਆਂ। ਇਸ ਤੋਂ ਇਲਾਵਾ ਬੋਰਡ ਜਲਦੀ ਹੀ ਐਡਮਿਟ ਕਾਰਡ ਵੀ ਜਾਰੀ ਕਰ ਸਕਦਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਵਿਦਿਆਰਥੀ ਇਸ ਡੇਟ ਸ਼ੀਟ ਨੂੰ ਮਹਾਰਾਸ਼ਟਰ ਰਾਜ ਸੈਕੰਡਰੀ ਬੋਰਡ ਦੀ ਵੈਬਸਾਈਟ https://mahahsscboard.in/mr 'ਤੇ ਵੀ ਦੇਖ ਸਕਦੇ ਹਨ। ਇਸ ਵਾਰ ਮਹਾਰਾਸ਼ਟਰ ਬੋਰਡ ਕਲਾਸ 12ਵੀਂ ਲਈ ਕੁੱਲ 15,13,909 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਹੈ। ਜਿਨ੍ਹਾਂ ਵਿੱਚ ਸਾਇੰਸ ਸਟ੍ਰੀਮ ਲਈ 7,60,046 ਵਿਦਿਆਰਥੀ, ਆਰਟਸ ਸਟ੍ਰੀਮ 'ਚ 3,81,982 ਵਿਦਿਆਰਥੀ ਅਤੇ ਕਾਮਰਸ ਸਟ੍ਰੀਮ 'ਚ 3,29,905 ਵਿਦਿਆਰਥੀ ਪ੍ਰੀਖਿਆ ਦੇਣਗੇ। ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਲਈ ਬੈਠਣ ਜਾ ਰਹੇ ਹਨ, ਉਹ ਮਹਾਰਾਸ਼ਟਰ ਬੋਰਡ ਦੀ ਅਧਿਕਾਰਤ ਵੈੱਬਸਾਈਟ mahahsscboard.in ਉਤੇ ਜਾ ਕੇ ਡੇਟਸ਼ੀਟ ਵੇਖ ਸਕਦੇ ਹਨ।