ਦੇਸ਼ ਦੇ ਕੈਂਟ ਬੋਰਡਾਂ ਦੀਆਂ ਚੋਣਾਂ ਦਾ ਵੱਜਿਆ ਬਿਗੁਲ, ਰੱਖਿਆ ਮੰਤਰਾਲੇ ਨੇ ਐਲਾਨੀ ਤਾਰੀਖ਼
Saturday, Feb 18, 2023 - 09:43 PM (IST)

ਫਿਰੋਜ਼ਪੁਰ (ਮਲਹੋਤਰਾ, ਕੁਮਾਰ)– ਦੇਸ਼ ਦੇ ਕੈਂਟ ਬੋਰਡ ਵਿਚ ਮੈਂਬਰਾਂ ਦੀਆਂ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਰੱਖਿਆ ਮੰਤਰਾਲੇ ਨੇ ਦੇਸ਼ ਦੀਆਂ ਕੁੱਲ੍ਹ 64 'ਚੋਂ 57 ਕੈਂਟ ਬੋਰਡਾਂ ਦੇ ਲਈ 30 ਅਪ੍ਰੈਲ 2023 ਨੂੰ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪਰਿਵਾਰਕ ਮੈਂਬਰਾਂ ਸਮੇਤ ਪੁਲਸ ਅੱਗੇ ਪੇਸ਼ ਹੋਈ ਸਪਨਾ ਚੌਧਰੀ, ਜਾਣੋ ਕੀ ਹੈ ਪੂਰਾ ਮਾਮਲਾ
ਮੰਤਰਾਲੇ ਦੇ ਜੁਆਇੰਟ ਸਕੱਤਰ ਰਕੇਸ਼ ਮਿੱਤਲ ਨੇ 17 ਫਰਵਰੀ ਨੂੰ ਹੁਕਮ ਜਾਰੀ ਕਰਦੇ ਹੋਏ ਦੱਸਿਆ ਕਿ ਆਗਰਾ, ਅਹਿਮਦਾਬਾਦ, ਅਹਿਮਦਨਗਰ, ਅਜਮੇਰ, ਇਲਾਹਾਬਾਦ, ਅਲਮੋਡਾ, ਅੰਮ੍ਰਿਤਸਰ, ਔਰੰਗਾਬਾਦ, ਅਯੁੱਧਿਆ, ਬਬੀਨਾ, ਬਦਾਮੀਬਾਗ, ਬਕਲੋਹ, ਬਰੇਲੀ, ਬਰਾਕਪੁਰ, ਕੈਨੋਰ, ਚਕਰਾਤਾ, ਕਲੀਮੈਂਟ ਟਾਊਨ, ਡਗਸ਼ਈ, ਡਲਹੌਜੀ, ਦਾਨਾਪੁਰ, ਦੇਹਰਾਦੂਨ, ਦਿਓਲਾਲੀ, ਫਤਿਹਗੜ੍ਹ, ਫਿਰੋਜ਼ਪੁਰ, ਜਬਲਪੁਰ, ਜਲੰਧਰ, ਜਲਾਪਹਿਰ, ਜੰਮੂ, ਝਾਂਸੀ, ਜੁਟੋਗ, ਕੈਂਪਟੀ, ਕਾਨਪੁਰ, ਕਸੌਲੀ, ਕਿਰਕੀ, ਲੰਦੌੜ, ਲੇਂਡਸਡਾਊਨ, ਲੀਬੋਂਗ, ਲਖਨਊ, ਮਥੁਰਾ, ਮੇਰਠ, ਮੀਹੋ, ਮੋਰਾੜ, ਨੈਨੀਤਾਲ, ਨਸੀਰਾਬਾਦ, ਪੁਣੇ, ਰਾਮਗੜ੍ਹ, ਰਾਣੀਖੇਤ, ਰੁੜਕੀ, ਸੌਗੋਰ, ਸਿਕੰਦਰਾਬਾਦ, ਸ਼ਾਹਜਹਾਂਪੁਰ, ਸ਼ਿਲੌਂਗ, ਸੇਂਟ ਥੋਮਸ ਪਲਾਵਰਮ, ਸੁਭਾਤੂ, ਵਾਰਾਣਸੀ, ਵੈਲੀਂਗਟਨ ਵਿਚ ਕੈਂਟ ਬੋਰਡ ਐਕਟ 2006 ਦੇ ਅਧੀਨ 30 ਅਪ੍ਰੈਲ ਨੂੰ ਚੋਣਾਂ ਹੋਣਗੀਆਂ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਕੈਂਟ ਬੋਰਡਾਂ ਦੀਆਂ ਚੋਣਾਂ ਜਨਵਰੀ 2015 ਵਿਚ ਹੋਈਆਂ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।