ਜੰਮੂ ਬੰਦ ਅਤੇ ਚੱਕਾ ਜਾਮ, ਇਸ ਤਰ੍ਹਾਂ ਨਾਲ ਖੁੱਲਿਆ ਜੰਮੂ ''ਚ ਦਰਬਾਰ

Monday, Nov 06, 2017 - 02:30 PM (IST)

ਜੰਮੂ ਬੰਦ ਅਤੇ ਚੱਕਾ ਜਾਮ, ਇਸ ਤਰ੍ਹਾਂ ਨਾਲ ਖੁੱਲਿਆ ਜੰਮੂ ''ਚ ਦਰਬਾਰ

ਜੰਮੂ— ਜੰਮੂ 'ਚ ਅੱਜ ਸਰਕਾਰੀ ਦਰਬਾਰ ਛੇ ਮਹੀਨੇ ਲਈ ਖੁੱਲ ਗਿਆ ਹੈ। ਇਹ ਦਰਬਾਰ ਜੰਮੂ ਬੰਦ ਅਤੇ ਚੱਕਾ ਜਾਮ ਵਿਚਕਾਰ ਖੁੱਲ੍ਹ ਗਿਆ। ਕਾਂਗਰਸ, ਨੈਸ਼ਨਲ ਅਤੇ ਪੈਂਥਰਜ਼ ਨੇ ਸਰਕਾਰ ਦੇ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਗਾਇਆ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਸਹੀ ਉਤਰਨ 'ਚ ਨਾਕਾਮ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਸਕੱਤਰ 'ਤੇ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ।
ਸਕੱਤਰੇਤ 'ਚ ਮਹਿਬੂਬਾ ਮੁਫਿਤੀ ਨੇ ਗਾਰਡ ਆਫ ਆਨਰ ਲਿਆ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕੀਤਾ ਅਤੇ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਪੀ. ਡਬਲਿਯੂ. ਡੀ. ਮੰਤਰੀ ਨਾਈਮ ਅਖ਼ਤਰ ਨੇ ਕੇਂਦਰ ਸਰਕਾਰ ਵੱਲੋਂ ਕਸ਼ਮੀਰ 'ਚ ਗੱਲਬਾਤ ਕਰਨ ਲਈ ਵਾਰਤਾਕਾਰ ਦੀ ਨਿਯੁਕਤੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਅਤੇ ਉਮੀਦ ਜਤਾਈ ਕਿ ਗੱਲਬਾਤ ਨਾਲ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।
ਪੀ. ਸੀ. ਸੀ. ਦੇ ਪ੍ਰਦੇਸ਼ ਅਧਿਕਾਰੀ ਗੁਲਾਮ ਅਹਿਮਦ ਮੀਰ ਦੀ ਅਗਵਾਈ 'ਚ ਸਵੇਰੇ 10.30 ਵੱਜੇ ਰੇਜੀਡੇਂਸੀ ਰੋਡ 'ਤੇ ਪਾਰਟੀ ਵਰਕਰਾਂ ਨੇ ਸਰਕਾਰ ਖਿਲਾਫ ਗ੍ਰਿਫਤਾਰੀਆਂ ਵੀ ਦਿੱਤੀਆਂ। ਅੱਜ ਟਰਾਂਸਪੋਰਟਰਾਂ ਅਤੇ ਵਪਾਰੀਆਂ ਵਰਗ ਨੇ ਵੀ ਹੜਤਾਲ ਰੱਖੀ ਹੈ। ਸਵੇਰ ਜੰਮੂ 'ਚ ਜ਼ਿਆਦਾਤਰ ਸਕੂਲ ਬੰਦ ਰਹੇ।


Related News