ਸੈਲਫੀ ਲੈਦਿਆਂ ਝਰਨੇ 'ਚ ਡਿੱਗਿਆ ਨੌਜਵਾਨ, ਹੋਈ ਮੌਤ

03/16/2019 4:11:32 PM

ਦੰਤੇਵਾੜਾ-ਦਿਨੋ ਦਿਨ ਵੱਧ ਰਹੇ ਸੈਲਫੀ ਦੇ ਕ੍ਰੇਜ਼ ਨੇ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਸੈਲਫੀ ਦੇ ਚੱਕਰ 'ਚ ਕਈ ਲੋਕਾਂ ਨੇ ਆਪਣੀ ਜ਼ਿੰਦਗੀ ਜੋਖਿਮ 'ਚ ਪਾਈ ਅਤੇ ਕਈ ਪਰਿਵਾਰ ਵੀ ਉਜੜ ਗਏ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ਦਾ ਜਿੱਥੇ ਸੈਲਫੀ ਲੈਣ ਦੇ ਚੱਕਰ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।

PunjabKesari

ਰਿਪੋਰਟ ਮੁਤਾਬਕ ਛੱਤੀਸਗੜ ਦੇ ਦੰਤੇਵਾੜਾ ਜ਼ਿਲੇ ਦੇ ਗੀਦਮ ਬਲਾਕ ਦੇ ਤੁਮਨਾਰ ਪਿੰਡ ਦੇ 3 ਨੌਜਵਾਨ ਸੁਬਰਨਾਥ, ਸਨਿਤ ਅਤੇ ਤਾਮੇਸ਼ਵਰ ਬਾਈਕ ਰਾਹੀਂ ਕੁਆਕੋਂਡ ਬਲਾਕ ਦੇ ਫੂਲਪਾੜ ਝਰਨੇ 'ਚ ਪਹੁੰਚੇ ਸੀ। ਝਰਨੇ ਦੇ ਉਪਰਲੇ ਹਿੱਸੇ 'ਚ ਮੋਬਾਇਲ ਨਾਲ ਫੋਟੋ ਖਿੱਚ ਰਹੇ ਸੀ ਤਾਂ ਸੁਬਰਨਾਥ ਦਾ ਪੈਰ ਫਿਸਲਣ ਕਾਰਨ ਝਰਨੇ ਤੋਂ ਸਿੱਧਾ ਹੇਠਾਂ ਡਿੱਗ ਪਿਆ। ਇਸ ਦੇ ਨਾਲ ਹੀ ਸਨਿਤ ਵੀ ਹੇਠਾ ਡਿੱਗ ਪਿਆ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। 

ਝਰਨੇ ਤੋਂ ਹੇਠਾਂ ਡਿੱਗੇ ਸੁਬਰਨਾਥ ਅਤੇ ਸਨਿਤ ਨੂੰ ਬਚਾਉਣ ਲਈ ਤਾਮੇਸ਼ਵਰ ਨੇ ਪਹਿਲਾਂ ਸੰਜੀਵਨੀ 108 'ਤੇ ਕਾਲ ਕੀਤਾ ਅਤੇ ਗੰਭੀਰ ਰੂਪ 'ਚ ਜ਼ਖਮੀ ਦੋਵਾਂ ਦੋਸਤਾਂ ਨੂੰ ਪਿੰਡ ਵਾਲਿਆਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਸੁਬਰਨਾਥ ਦੀ ਮੌਤ ਹੋ ਗਈ ਅਤੇ ਸਨਿਤ ਦਾ ਇਲਾਜ ਚੱਲ ਰਿਹਾ ਹੈ। ਇਹ 3 ਨੌਜਵਾਨ ਦੋਸਤ ਸੀ।


Iqbalkaur

Content Editor

Related News